ਇਲਾਜ ਦੌਰਾਨ ਨੌਜਵਾਨ ਦੀ ਮੌਤ
ਪਲਾਸਟਿਕ ਡੋਰ ਰਾਹੀਂ ਬਿਜਲੀ ਦਾ ਝਟਕਾ ਲੱਗਣ ਵਾਲੇ ਨੌਜਵਾਨ ਦੀ ਮੌਤ
Publish Date: Fri, 16 Jan 2026 08:41 PM (IST)
Updated Date: Fri, 16 Jan 2026 08:42 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਵਾਰਡ ਨੰਬਰ ਤਿੰਨ ਦੇ ਮੁਹੱਲਾ ਮੁਸਤਫ਼ਾਬਾਦ ਵਾਸੀ ਰਮਨਦੀਪ ਸਿੰਘ ਪੁੱਤਰ ਦਲਜੀਤ ਸਿੰਘ, ਜਿਸ ਨੂੰ ਬੀਤੇ ਦਿਨ ਪਤੰਗ ਲੁੱਟਣ ਵੇਲੇ ਪਲਾਸਟਿਕ ਡੋਰ ਰਾਹੀਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਣਯੋਗ ਹੈ ਕਿ ਜਦੋਂ ਰਮਨਦੀਪ ਸਿੰਘ ਪਤੰਗ ਲੁੱਟਣ ਲੱਗਾ ਤਾਂ ਪਲਾਸਟਿਕ ਦੀ ਡੋਰ ਉਸ ਵੇਲੇ ਰੇਲਵੇ ਦੀਆ ਲਾਈਨਾਂ ਨਾਲ ਛੂਹ ਗਈ, ਜਿਸ ਨਾਲ ਉਹ 90 ਫੀਸਦੀ ਝੁਲਸ ਗਿਆ ਸੀ। ਸਥਾਨਕ ਹਸਪਤਾਲ ਦੇ ਡਾਕਟਰਾਂ ਵੱਲੋਂ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਜਲੰਧਰ ਵਾਸਤੇ ਰੈਫ਼ਰ ਕੀਤਾ ਗਿਆ ਸੀ, ਜਿੱਥੇ ਉਹ ਇਲਾਜ ਦੌਰਾਨ ਜ਼ਿੰਦਗੀ ਦੀ ਲੜਾਈ ਹਾਰ ਗਿਆ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲਿਆ ਗਿਆ ਹੈ ਤੇ ਪੋਸਟ ਮਾਰਟਮ ਕਰਵਾ ਕੇ ਲਾਸ਼ ਉਸਦੇ ਵਾਰਸਾਂ ਨੂੰ ਸੌਂਪੀ ਜਾਵੇਗੀ।