ਡੀਸੀਜੇ ਕਾਲਿਜੀਏਟ ਸੀ: ਸੈਕ: ਸਕੂਲ ਨੂੰ ਮਿਲੀ ਗ੍ਰੀਨ ਸਕੂਲ ਰੇਟਿੰਗ
ਡੀਸੀਜੇ ਕਾਲਿਜੀਏਟ ਸੀ: ਸੈਕ: ਸਕੂਲ ਨੂੰ ਮਿਲੀ ਗ੍ਰੀਨ ਸਕੂਲ ਰੇਟਿੰਗ
Publish Date: Sun, 22 Feb 2026 06:39 PM (IST)
Updated Date: Mon, 23 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੇ ਕੈਂਪਸ ’ਚ ਸਥਿਤ ਡੀਸੀਜੇ ਕਾਲਿਜੀਏਟ ਸੀਨੀਅਰ ਸੈਕੰਡਰੀ ਸਕੂਲ ਨੇ ਵਾਤਾਵਰਣ ਸੰਰੱਖਣ ਦੇ ਖੇਤਰ ’ਚ ਇਕ ਹੋਰ ਉਲਲੇਖਣੀਅ ਉਪਲਬਧੀ ਹਾਸਲ ਕਰਦੇ ਹੋਏ ਲਗਾਤਾਰ ਦੂਜੇ ਸਾਲ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਗ੍ਰੀਨ ਸਕੂਲ ਰੇਟਿੰਗ ਪ੍ਰਾਪਤ ਕੀਤੀ ਹੈ। ਦੇਸ਼ ਭਰ ਦੇ ਹਜ਼ਾਰਾਂ ਸਕੂਲਾਂ ’ਚੋਂ ਚੁਣੇ ਗਏ ਇਸ ਸੰਸਥਾਨ ਨੇ ਪਾਣੀ ਅਤੇ ਊਰਜਾ ਸੰਭਾਲ, ਕਚਰਾ ਪ੍ਰਬੰਧਨ ਤੇ ਜੈਵ ਵਿਭਿੰਨਤਾ ਵਰਗੇ ਮਾਪਦੰਡਾਂ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਲੰਧਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਕੈਂਪਸ ’ਚ ਸਥਿਤ ਡੀਸੀਜੇ ਕਾਲਿਜੀਏਟ ਸੀ: ਸੈਕ: ਸਕੂਲ ਨੂੰ ਹਾਲ ਹੀ ’ਚ ਦਿੱਲੀ ਦੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਨੇ ਗ੍ਰੀਨ ਸਕੂਲ ਪ੍ਰੋਗ੍ਰਾਮ ਆਡਿਟ ਤਹਿਤ ਡੀਸੀਜੇ ਕਾਲਿਜੀਏਟ ਨੂੰ ਲਗਾਤਾਰ ਦੂਸਰੇ ਸਾਲ ਗ੍ਰੀਨ ਸਕੂਲ ਰੇਟਿੰਗ ਪ੍ਰਦੀਨ ਕੀਤੀ ਹੈ। ਨਵੀਂ ਦਿੱਲੀ ’ਚ ਇੰਡੀਆ ਹੇਬਿਟੇਟ ਸੈਂਟਰ ਵੱਲੋਂ ਕਰਵਾਏ ਇਕ ਸਮਾਰੋਹ ’ਚ ਪਦਮਸ਼੍ਰੀ ਸੁਨਿਤਾ ਨਾਰਾਇਣ ਨੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੂੰ ਇਸ ਅਸਾਧਾਰਨ ਉਪਲੱਬਧੀ ਲਈ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਗੁਰਿੰਦਰਜੀਤ ਕੌਰ ਨੇ ਵੀ ਇਸ ਉਪਲਬੱਧੀ ਦੇ ਲਈ ਸਕੂਲ ਇੰਚਾਰਜ਼ ਪ੍ਰੋ. ਗੁਰਸਿਮਰਨ ਸਿੰਘ ਨੂੰ ਸਨਮਾਨਿਤ ਕੀਤਾ। ਡਾ. ਭੰਡਾਰੀ ਨੇ ਇਸ ਉਪਲਬੱਧੀ ਦੇ ਲਈ ਡੀਸੀਜੇ ਕਾਲਿਜੀਏਟ ਸਕੂਲ ਦੇ ਇੰਚਾਰਜ ਪ੍ਰੋ. ਗੁਰਸਿਮਰਨ ਸਿੰਘ, ਸਟਾਫ ਤੇ ਵਿਦਿਆਰਥੀਆਂ ਨੂੰ ਇਸ ਉਪਲਬੱਧੀ ਦੇ ਲਈ ਦਿਲੋਂ ਮੁਬਾਰਕਬਾਦ ਦਿੱਤੀ।