- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਨੇ 7 ਕਾਨੂੰਗੋ ਤੇ 13 ਪਟਵਾਰੀਆਂ ਨੂੰ ਕੀਤਾ ਇੱਧਰੋਂ-ਓਧਰ

-ਵਿਜੀਲੈਂਸ ਕਾਰਵਾਈ ਦੌਰਾਨ ਪਟਵਾਰੀ ਵਿਸ਼ਵਜੀਤ ਦੀ ਖਾਲੀ ਥਾਂ ਵੀ ਭਰੀ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਪ੍ਰਸ਼ਾਸਨਿਕ ਪੱਧਰ ’ਤੇ ਫੇਰਬਦਲ ਕਰਦਿਆਂ 20 ਕਰਮਚਾਰੀਆਂ ਦੇ ਤਬਾਦਲੇ ਤੇ ਡਿਊਟੀਆਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਸਬੰਧੀ ਡੀਸੀ ਦਫ਼ਤਰ ਵੱਲੋਂ ਵੱਖ-ਵੱਖ 7 ਕਾਨੂੰਗੋ ਅਤੇ 13 ਪਟਵਾਰੀਆਂ ਨੂੰ ਨਵੀਆਂ ਸ਼ਾਖਾਵਾਂ ਤੇ ਸੀਟਾਂ ’ਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਕਰਮਚਾਰੀਆਂ ਨੂੰ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਅਨੁਸਾਰ ਕੰਮ ਸੰਭਾਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਵਿਜੀਲੈਂਸ ਕਾਰਵਾਈ ਦੌਰਾਨ ਰੰਗੇ ਹੱਥੀਂ ਕਾਬੂ ਕੀਤੇ ਗਏ ਪਟਵਾਰੀ ਵਿਸ਼ਵਜੀਤ ਸਿੰਘ ਦੀ ਜਗ੍ਹਾ ‘ਤੇ ਵੀ ਪਟਵਾਰੀ ਨਿਯੁਕਤ ਕੀਤਾ ਗਿਆ ਹੈ। ਨਵੀਆਂ ਬਦਲੀਆਂ ਅਤੇ ਤਾਇਨਾਤੀਆਂ ਅਨੁਸਾਰ ਕਾਨੂੰਗੋ ਸਰਬਜੀਤ ਸਿੰਘ ਨੂੰ ਆਦਮਪੁਰ ਤੋਂ ਲਾਂਬੜਾ ਅਤੇ ਚੱਕਬੰਦੀ, ਕਾਨੂੰਗੋ ਪਰਵਿੰਦਰ ਕੁਮਾਰ ਨੂੰ ਨਾਇਬ ਸਦਰ ਕਾਨੂੰਗੋ-2 ਤੋਂ ਆਦਮਪੁਰ, ਕਾਨੂੰਗੋ ਅਮਨਦੀਪ ਸਿੰਘ ਨੂੰ ਫੋਲੜੀਵਾਲ ਤੋਂ ਫੋਲੜੀਵਾਲ ਅਤੇ ਵਾਧੂ ਚਾਰਜ ਜਮਸ਼ੇਰ, ਕਾਨੂੰਗੋ ਨਰੇਸ਼ ਕੁਮਾਰ ਨੂੰ ਦਫਤਰ ਕਾਨੂੰਗੋ ਫਿਲੌਰ ਤੋਂ ਵਰਿਆਣਾ, ਕਾਨੂੰਗੋ ਪਵਨ ਕੁਮਾਰ ਨੂੰ ਪ੍ਰਤਾਪਪੁਰਾ ਤੋਂ ਖੁਰਮਪੁਰ, ਕਾਨੂੰਗੋ ਬਲਪ੍ਰੀਤ ਸਿੰਘ ਨੂੰ ਦਫਤਰ ਕਾਨੂੰਗੋ ਜਲੰਧਰ-2 ਅਤੇ ਵਾਧੂ ਚਾਰਜ ਲਾਂਬੜਾ ਤੋਂ ਕਾਲਰਾ, ਕਾਨੂੰਗੋ ਤਲਵਿੰਦਰ ਸਿੰਘ ਨੂੰ ਖੁਰਮਪੁਰ ਤੋਂ ਕੰਗ ਖੁਰਦ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪਟਵਾਰੀ ਰਜਿੰਦਰ ਕੁਮਾਰ ਨੂੰ ਬਸਤੀ ਸੇਖ ਤੋਂ ਬਸਤੀ ਸ਼ੇਖ ਅਤੇ ਵਾਧੂ ਚਾਰਜ ਮਲਕੋ, ਪਟਵਾਰੀ ਜਤਿੰਦਰ ਸਿੰਘ ਨੂੰ ਮਲਕੋ ਤੋਂ ਲੱਲੀਆਂ ਕਲਾਂ, ਪਟਵਾਰੀ ਮੋਂਟੇਕ ਮਹਿਤਾਬ ਸਿੰਘ ਸੰਧੂ ਨੂੰ ਲਾਂਬੜਾ, ਪਟਵਾਰੀ ਯਾਦਵਿੰਦਰ ਸਿੰਘ ਨੂੰ ਬੋਪਾਰਾਏ ਕਲਾਂ ਅਤੇ ਵਾਧੂ ਚਾਰਜ ਟਾਹਲੀ ਤੋਂ ਬੋਪਾਰਾਏ ਕਲਾਂ ਅਤੇ ਵਾਧੂ ਚਾਰਜ ਫੇਰੀਆਂ, ਪਟਵਾਰੀ ਮਿਸ. ਯਸ਼ਿਕਾ ਰਾਓ ਨੂੰ ਘੁੜਕਾ ਤੋਂ ਕੰਗਨੀਵਾਲ ਅਤੇ ਵਾਧੂ ਚਾਰਜ ਦਾਦੂਵਾਲ, ਪਟਵਾਰੀ ਪ੍ਰੇਮ ਕੁਮਾਰ ਨੂੰ ਕਡਿਆਣਾ ਅਤੇ ਵਾਧੂ ਚਾਰਜ ਅਛਾਉਰ, ਪਟਵਾਰੀ ਲਲੀਤਾ ਕੁਮਾਰ ਨੂੰ ਮੋਰੋਂ ਤੋਂ ਰਸੂਲਪੁਰ, ਪਟਵਾਰੀ ਵਿਨੇ ਗਰੋਵਰ ਨੂੰ ਟੁਰਨਾ ਤੋਂ ਸਮਰਾਏ-1 ਅਤੇ 2, ਪਟਵਾਰੀ ਜਗਜੀਤ ਸਿੰਘ ਨੂੰ ਲਿੱਧੜਾਂ ਤੋਂ ਤਹਿਸੀਲ ਜਲੰਧਰ-1. ਪਟਵਾਰੀ ਭੋਲਾ ਸਿੰਘ ਨੂੰ ਜਲੰਧਰ-1 ਤੋਂ ਲਿੱਧੜਾਂ, ਪਟਵਾਰੀ ਮਹੇਸ਼ ਡੋਗਰਾ ਨੂੰ ਪਵਾਰ ਅਤੇ ਵਾਧੂ ਚਾਰਜ ਸੰਗਲ ਸੋਹਲ, ਪਟਵਾਰੀ ਸੁਨਿੰਦਰ ਪਾਲ ਨੂੰ ਲੱਲੀਆਂ ਤੋਂ ਅਲਾਵਲਪੁਰ ਅਤੇ ਪਟਵਾਰੀ ਮਿਸ. ਜਯੋਤੀ ਨੰਦਨ ਨੂੰ ਹੇਲਰਾਂ ਨਿਯੁਕਤ ਕੀਤਾ ਗਿਆ ਹੈ।