
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਿਸ਼ਾਦੀਪ ਦੇ ਅੰਤਰਰਾਸ਼ਟਰੀ ਅੱਖਾਂ ਦਾਨ ਪੰਦ੍ਹਰਵਾੜੇ ਦਾ ਕੀਤਾ ਡੀ ਸੀ ਵਰਜੀਤ ਵਾਲੀਆ ਨੇ ਕੀਤਾ ਆਗਾਜ਼.

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਅੰਤਰਰਾਸ਼ਟਰੀ ਪੱਧਰ ’ਤੇ 25 ਅਗਸਤ ਤੋਂ 8 ਸਿਤੰਬਰ ਤਕ ਅੱਖਾਂ ਦਾਨ ਪੰਦਰਵਾੜੇ ਕਰਵਾਇਆ ਜਾ ਰਿਹਾ ਹੈ। ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਅੱਖਾਂ ਦਾਨ ਦੇ ਖੇਤਰ ਵਿਚ ਬਹੁਮੰਤਵੀ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ ਦਿਸ਼ਾ ਦੀਪ ਤੇ ਆਈ ਡੋਨੇਸ਼ਨ ਐਸੋਸੀਏਸ਼ਨ ਜਲੰਧਰ ਵੱਲੋਂ ਆਰੰਭਿਆ ਜਾ ਰਿਹਾ ਅੱਖਾਂ ਦਾਨ ਦਾ ਪੰਦਰਵਾੜਾ ਦਾ ਬੈਨਰ ਸੰਸਥਾਪਕ ਤੇ ਚੀਫ਼ ਲਾਇਨ ਐਸ ਐਮ ਸਿੰਘ, ਕੈਪਟਨ ਜਸਵਿੰਦਰ ਸਿੰਘ ਚੇਅਰਮੈਨ, ਇਸਤਰੀ ਵਿੰਗ ਦੀ ਪ੍ਰਧਾਨ ਸਰਬਜੀਤ ਕੌਰ, ਸਤਪਾਲ ਸਿੰਘ ਚੇਅਰਮੈਨ, ਆਈ ਡੋਨੇਸ਼ਨ, ਰਮੇਸ਼ ਲੱਖਣਪਾਲ ਉਪ ਚੇਅਰਮੈਨ ਦੀ ਹਾਜ਼ਰੀ ਵਿਚ ਜਾਰੀ ਕੀਤਾ। ਰਾਜੇਸ਼ ਬਾਲੀ, ਸੰਯੁਕਤ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਸ਼ੈਲੀ ਐਲਬਰਟ, ਉਪ ਚੇਅਰਮੈਨ ਮੀਡੀਆ ਅਤੇ ਚੰਦਨ ਵਰਮਾ ਨੂੰ ਮਰਨ ਉਪਰੰਤ ਅੱਖਾਂ ਦਾਨ ਦਾ ਸੰਕਲਪ ਪੱਤਰ ਭਰ ਕੇ ਦਾਨ ਕਰਨ ਲਈ ਫ਼ੁੱਲ ਮਾਲਾਵਾਂ ਪਾ ਕੇ ਸਨਮਾਨਤ ਕੀਤਾ। ਲਾਇਨ ਐਸ ਐਮ ਸਿੰਘ ਨੇ ਇਸ ਮੌਕੇ ਜ਼ਿਲ੍ਹੇ ਦੇ ਹੋਰ ਅਫ਼ਸਰਾਂ ਦੀ ਹਾਜ਼ਰੀ ਵਿਚ ਦੱਸਿਆ ਕਿ ਭਾਰਤ ਵਿੱਚ ਅੰਕੜਿਆਂ ਅਨੁਸਾਰ ਕੁਲ ਦਸ ਲੱਖ ਦੇ ਕਰੀਬ ਅੰਨ੍ਹੇਪਣ ਦੇ ਸ਼ਿਕਾਰ ਇਸਤਰੀ ਪੁਰਸ਼ ਅਤੇ ਬੱਚੇ ਹਨ ਅਤੇ ਉਨ੍ਹਾਂ ਦੀ ਜ਼ਿੰਦਗ਼ੀ ’ਚ ਰੌਸ਼ਨੀ ਤਾਂ ਹੀ ਪਰਤ ਸਕਦੀ ਹੈ ਜੇਕਰ ਅਸੀਂ ਆਪਣੀਆਂ ਅੱਖਾਂ ਮਰਨ ਉਪਰੰਤ ਦਾਨ ਕਰੀਏ। ਕਾਰਨੀਆਂ ਅੰਨ੍ਹੇਪਣ ਲੋਕਾਂ ਦੀ ਗਿਣਤੀ ਵਿੱਚ ਹਰ ਸਾਲ 25 ਤੋਂ 30 ਹਜ਼ਾਰ ਦਾ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾਜਨਕ ਹੈ। ਐਸ ਪੀ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਾਡੀਆਂ ਸਹਿਯੋਗੀ ਸੰਸਥਾਵਾਂ ਨੂੰ 12 ਹਜ਼ਾਰ ਤੋਂ ਜ਼ਿਆਦਾ ਦਾਨੀ ਅੱਖਾਂ ਦਾਨ ਕਰਨ ਦਾ ਐਲਾਨ ਕਰ ਕੇ ਫਾਰਮ ਭਰ ਚੁੱਕੇ ਹਨ ਤੇ ਅਸੀਂ 500 ਤੋ ਵੱਧ ਕਾਰਨੀਆ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਦੀ ਜ਼ਿੰਦਗੀ ਦਾਨ ਕੀਤੀਆਂ ਅੱਖਾਂ ਨਾਲ ਰੁਸ਼ਨਾ ਚੁੱਕੇ ਹਾਂ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਮ੍ਰਿਤਕ ਸਰੀਰ ਦੀਆਂ ਅੱਖਾਂ ਅੰਤਿਮ ਸੰਸਕਾਰ ਸਮੇਂ ਸਾੜੋ ਨਾ ਬਲਕਿ ਦਾਨ ਕਰੋ।