
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੀਏਵੀ ਵਿਦਿਆਰਥੀਆਂ ਦੀ ਉੱਚੇ ਪੈਕੇਜ ’ਤੇ ਹੋਈ ਪਲੇਸਮੈਂਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਨੇ ਜੁਲਾਈ 2026 ਦੌਰਾਨ 26 ਵਿਦਿਆਰਥੀਆਂ ਦੀ ਸਫਲ ਨਿਯੁਕਤੀ ਬਾਰੇ ਦੱਸਿਆ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਇਸ ਮਹੀਨੇ ਵਿਦਿਆਰਥੀਆਂ ਦੀ ਨਿਯੁਕਤੀ ਬੈਂਕਿੰਗ, ਵਿੱਤ ਤੇ ਵਪਾਰ ਖੇਤਰ ਦੀਆਂ ਕਈ ਪ੍ਰਸਿੱਧ ਸੰਸਥਾਵਾਂ ’ਚ ਹੋਈ ਹੈ। ਸਾਊਥ ਇੰਡੀਅਨ ਬੈਂਕ ਨੇ ਸਭ ਤੋਂ ਉੱਚਾ ਸਾਲਾਨਾ ਤਨਖ਼ਾਹ ਪੈਕੇਜ 7.60 ਲੱਖ ਦੇ ਕੇ ਬੀ-ਕਾਮ ਦੀ ਸਹਿਜਪ੍ਰੀਤ ਕੌਰ ਤੇ ਬੀਐੱਸਸੀ ਬਾਇਓਟੈਕਨੋਲੋਜੀ ਦੀ ਭੂਮਿਕਾ ਮਾਗੋ ਦੀ ਚੋਣ ਕੀਤੀ। ਐੱਚਡੀਐੱਫਸੀ ਬੈਂਕ ਨੇ ਬੀ-ਕਾਮ ਦੇ ਵਿਦਿਆਰਥੀ ਵਿਵੇਕ, ਸੁਨੇਹਾ ਸੈਣੀ ਬੀ-ਕਾਮ ਐੱਫਐੱਸ ਨੂੰ 5.80 ਲੱਖ ਸਾਲਾਨਾ ਤਨਖ਼ਾਹ ’ਤੇ, ਬਲਿੰਕਿਟ ਨੇ 13 ਵਿਦਿਆਰਥੀਆਂ ਦੀ 4.20 ਲੱਖ ਸਾਲਾਨਾ ਤਨਖ਼ਾਹ ’ਤੇ, ਏਕਮ ਸਕੂਲ, ਨਕੋਦਰ ਨੇ 2.64 ਐੱਲਪੀਏ ਦੇ ਪੈਕੇਜ ’ਤੇ ਅਮਨਦੀਪ ਐੱਮਏ ਅੰਗਰੇਜ਼ੀ ਨੂੰ ਸਕੂਲ ਲੈਕਚਰਾਰ ਵਜੋਂ ਭਰਤੀ ਕੀਤਾ। ਮੁਥੂਟ ਫਾਇਨੈਂਸ ਨੇ ਬੀਸੀਏ ਦੇ ਸਚਿਨ, ਬੀਏ ਦੇ ਸੁਸ਼ਾਂਤ ਤੇ ਮਹਾਵੀਰ ਨੂੰ 2.40 ਲੱਖ ਸਾਲਾਨਾ ਤਨਖ਼ਾਹ ’ਤੇ ਨਿਯੁਕਤ ਕੀਤਾ। ਇਸ ਤੋਂ ਇਲਾਵਾ ਮਿਡਲੈਂਡ ਮਾਈਕ੍ਰੋਫਿਨ ਨੇ ਪੰਜ ਵਿਦਿਆਰਥੀਆਂ ਭਾਵਿਰੀ ਪੀਜੀਡੀਐੱਫਐੱਸ, ਜਾਗ੍ਰਿਤੀ ਬੀ-ਕਾਮ ਆਨਰਜ਼, ਮੁਸਕਾਨ ਸ਼ਰਮਾ ਬੀਏ, ਕਾਜਲ ਬੀਐੱਸਸੀ ਅਰਥ ਸ਼ਾਸਤਰ ਤੇ ਕਾਨੂ ਐੱਮ-ਕਾਮ ਨੂੰ ਇੰਟਰਨਸ਼ਿਪ ਦੇ ਮੌਕੇ ਦਿੱਤੇ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਤੇ ਸਿਖਲਾਈ ਅਤੇ ਨਿਯੁਕਤੀ ਸੈੱਲ ਦੇ ਡੀਨ ਡਾ. ਮਾਨਵ ਅਗਰਵਾਲ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।