- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਪਬਲਿਕ ਸਕੂਲ ’ਚ ਡੀਏਵੀ ਸਟੇਟ ਲੈਵਲ ਟੂਰਨਾਮੈਂਟ-2026 ਕਰਵਾਇਆ

-ਵੱਖ-ਵੱਖ ਖੇਡਾਂ ’ਚ ਪੰਜਾਬ ਭਰ ਤੋਂ ਖਿਡਾਰੀਆਂ ਨੇ ਲਿਆ ਹਿੱਸਾ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਵਿਖੇ ‘ਡੀਏਵੀ ਸਪੋਰਟਸ-2026 ਸਟੇਟ ਲੈਵਲ ਟੂਰਨਾਮੈਂਟ’ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਅੰਡਰ-14, ਅੰਡਰ-17 ਤੇ ਅੰਡਰ-19 ਵਰਗਾਂ ’ਚ ਆਰਚਰੀ, ਜਿਮਨਾਸਟਿਕ, ਹਾਕੀ, ਕਬੱਡੀ, ਲਾਨ ਟੈਨਿਸ, ਸਵਿਮਿੰਗ, ਸ਼ੂਟਿੰਗ ਤੇ ਰੈਸਲਿੰਗ ਦੇ ਮੁਕਾਬਲੇ ਕਰਵਾਏ ਗਏ। ਉਦਘਾਟਨੀ ਸਮਾਰੋਹ ਮੌਕੇ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਲਾਲਾ ਜਗਤ ਨਰਾਇਣ ਪਬਲਿਕ ਸਕੂਲ ਤੋਂ ਪਹੁੰਚੇ ਆਬਜ਼ਰਵਰ ਪ੍ਰਿੰਸੀਪਲ ਰਜਨੀ ਗੁਪਤਾ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਐੱਨਸੀਸੀ, ਐੱਨਐੱਸਐੱਸ ਤੇ ਸਕਾਊਟਸ ਐਂਡ ਗਾਈਡਸ ਦੇ ਕੈਡਿਟਾਂ ਨੇ ਵੀ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਉਪਰੰਤ ਗੁਬਾਰੇ ਉਡਾ ਕੇ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਕੀਤੀ ਗਈ। ਸਵਿਮਿੰਗ ਦੇ ਅੰਡਰ-14, ਅੰਡਰ-17 ਤੇ ਅੰਡਰ-19 ਲੜਕਿਆਂ ਦੇ ਮੁਕਾਬਲਿਆਂ ਵਿੱਚ ਪੁਲਿਸ ਡੀਏਵੀ ਪਬਲਿਕ ਸਕੂਲ ਕਲੱਸਟਰ-1 ਜੇਤੂ ਰਿਹਾ। ਲੜਕੀਆਂ ਦੇ ਅੰਡਰ-14 ਤੇ ਅੰਡਰ-17 ਵਰਗਾਂ ’ਚ ਵੀ ਪੁਲਿਸ ਡੀਏਵੀ ਪਬਲਿਕ ਸਕੂਲ ਕਲੱਸਟਰ-1 ਨੇ ਜਿੱਤ ਹਾਸਲ ਕੀਤੀ, ਜਦਕਿ ਅੰਡਰ-19 ਲੜਕੀਆਂ ’ਚ ਡੀਏਵੀ ਪਬਲਿਕ ਸਕੂਲ ਲੁਧਿਆਣਾ ਕਲੱਸਟਰ-2 ਜੇਤੂ ਰਿਹਾ।
ਲੜਕਿਆਂ ਦੇ ਅੰਡਰ-14 ਵਰਗ ’ਚ ਪਾਤੜਾਂ, ਪਟਿਆਲਾ ਕਲੱਸਟਰ-6, ਅੰਡਰ-17 ’ਚ ਕੋਟਕਪੁਰਾ, ਫਰੀਦਕੋਟ ਕਲੱਸਟਰ-3 ਤੇ ਅੰਡਰ-19 ’ਚ ਮੂਨਕ, ਸੰਗਰੂਰ ਕਲੱਸਟਰ-6 ਨੇ ਜਿੱਤ ਦਰਜ ਕੀਤੀ। ਲੜਕੀਆਂ ਦੇ ਅੰਡਰ-14 ਤੇ ਅੰਡਰ-17 ਵਰਗਾਂ ’ਚ ਹਰੀਪੁਰ, ਫਾਜ਼ਿਲਕਾ ਕਲੱਸਟਰ-3 ਤੇ ਅੰਡਰ-19 ’ਚ ਮੂਨਕ, ਸੰਗਰੂਰ ਕਲੱਸਟਰ-6 ਜੇਤੂ ਰਿਹਾ। ਲੜਕਿਆਂ ਦੇ ਅੰਡਰ-14 ’ਚ ਡੀਏਵੀ ਪਬਲਿਕ ਸਕੂਲ ਬੀਆਰਐੱਸ ਨਗਰ, ਲੁਧਿਆਣਾ ਕਲੱਸਟਰ-2 ਜੇਤੂ ਰਿਹਾ। ਅੰਡਰ-17 ਤੇ ਅੰਡਰ-19 ’ਚ ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਕਲੱਸਟਰ-1 ਨੇ ਜਿੱਤ ਹਾਸਲ ਕੀਤੀ। ਲੜਕੀਆਂ ਦੇ ਅੰਡਰ-14 ਵਰਗ ’ਚ ਡੀਏਵੀ ਗਲੋਬਲ ਸਕੂਲ ਚਿਨਾਰ ਬਾਗ਼, ਪਟਿਆਲਾ ਕਲੱਸਟਰ-7 ਜੇਤੂ ਰਿਹਾ। ਓਪਨ ਸਾਈਟ ਏਅਰ ਰਾਈਫਲ ਦੇ ਅੰਡਰ-14 ਲੜਕਿਆਂ ’ਚ ਸ਼ਿਵਮ ਕੁਮਾਰ, ਡੀਏਵੀ ਪਟਿਆਲਾ ਕਲੱਸਟਰ-6, ਅੰਡਰ-17 ’ਚ ਸੋਹਮ, ਐੱਮਆਰਐੱਸ ਬਟਾਲਾ ਕਲੱਸਟਰ-10 ਤੇ ਅੰਡਰ-19 ’ਚ ਮਾਨਿਕ ਗੰਭੀਰ, ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਕਲੱਸਟਰ-1 ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੀਆਂ ’ਚ ਗੁਰਸੀਰਤ ਕੌਰ, ਪੁਲਿਸ ਡੀਏਵੀ ਕਲੱਸਟਰ-1 ਜੇਤੂ ਰਹੀ।
ਪਿਸਟਲ ਸ਼ੂਟਿੰਗ ਦੇ ਅੰਡਰ-14 ਲੜਕਿਆਂ ’ਚ ਗੁਰਸੇਵਕ ਸਿੰਘ, ਡੀਏਵੀ ਸੈਂਚੁਰੀ ਨਾਭਾ ਕਲੱਸਟਰ-7, ਅੰਡਰ-17 ’ਚ ਗਰੀਸ਼ ਅਹੂਜਾ, ਡੀਏਵੀ ਪਬਲਿਕ ਸਕੂਲ ਪੱਖੋਵਾਲ ਤੇ ਅੰਡਰ-19 ’ਚ ਸਹਿਜਦੀਪ ਸਿੰਘ, ਡੀਏਵੀ ਪੱਖੋਵਾਲ ਜੇਤੂ ਰਹੇ। ਲੜਕੀਆਂ ਦੇ ਅੰਡਰ-14 ’ਚ ਆਰਜੂ, ਡੀਏਵੀ ਲਾਰੰਸ ਸਕੂਲ ਅੰਮ੍ਰਿਤਸਰ ਕਲੱਸਟਰ-4, ਅੰਡਰ-17 ’ਚ ਇਸ਼ਨੂਰ ਕੌਰ, ਡੀਏਵੀ ਪਟਿਆਲਾ ਕਲੱਸਟਰ-6 ਤੇ ਅੰਡਰ-19 ’ਚ ਏਂਜਲ ਸਾਗਰ, ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਕਲੱਸਟਰ-1 ਨੇ ਜਿੱਤ ਦਰਜ ਕੀਤੀ। ਰੈਸਲਿੰਗ ਦੇ ਅੰਡਰ-14, ਅੰਡਰ-17 ਤੇ ਅੰਡਰ-19 ਲੜਕਿਆਂ ਤੇ ਲੜਕੀਆਂ ਦੇ ਮੁਕਾਬਲਿਆਂ ’ਚ ਡੀਏਵੀ ਪਬਲਿਕ ਸਕੂਲ ਪਟਿਆਲਾ ਕਲੱਸਟਰ-6 ਜੇਤੂ ਰਿਹਾ। ਹਾਕੀ ਦੇ ਅੰਡਰ-17 ਲੜਕਿਆਂ ’ਚ ਐੱਮਕੇਡੀ ਡੀਏਵੀ ਪਬਲਿਕ ਸਕੂਲ ਅਟਾਰੀ ਕਲੱਸਟਰ-4 ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-19 ’ਚ ਪੁਲਿਸ ਡੀਏਵੀ ਪਬਲਿਕ ਸਕੂਲ ਕਲੱਸਟਰ-1 ਜੇਤੂ ਰਿਹਾ। ਲੜਕੀਆਂ ਦੇ ਅੰਡਰ-14, ਅੰਡਰ-17 ਤੇ ਅੰਡਰ-19 ਤਿੰਨਾਂ ਵਰਗਾਂ ’ਚ ਡੀਏਵੀ ਪਬਲਿਕ ਸਕੂਲ ਪੱਖੋਵਾਲ ਕਲੱਸਟਰ-2 ਨੇ ਜਿੱਤ ਹਾਸਲ ਕੀਤੀ। ਜਿਮਨਾਸਟਿਕ ਦੇ ਅੰਡਰ-14 ਲੜਕਿਆਂ ਦੀ ਟੀਮ ’ਚ ਡੀਏਵੀ ਐੱਸਐੱਸ ਸਕੂਲ ਹਾਥੀ ਗੇਟ, ਅੰਮ੍ਰਿਤਸਰ ਕਲੱਸਟਰ-8 ਜੇਤੂ ਰਿਹਾ।
ਵਿਅਕਤੀਗਤ ਮੁਕਾਬਲਿਆਂ ’ਚ ਅੰਡਰ-14 ਤੇ ਅੰਡਰ-19 ਵਰਗਾਂ ’ਚ ਇਸੇ ਸਕੂਲ ਦੇ ਰਿਤਿਕ ਤੇ ਮਾਨਵ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ’ਚ ਲਵਿਤ, ਡੀਏਵੀ ਸਕੂਲ ਬੀਆਰਐੱਸ ਨਗਰ ਲੁਧਿਆਣਾ ਕਲੱਸਟਰ-2 ਜੇਤੂ ਰਿਹਾ। ਲੜਕੀਆਂ ਦੇ ਅੰਡਰ-14 ’ਚ ਨਿਹਚਲ, ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਕਲੱਸਟਰ-1 ਤੇ ਅੰਡਰ-17 ’ਚ ਨਿਸ਼ੂ, ਆਰੀਆ ਗਰਲਜ਼ ਸਕੂਲ ਅੰਮ੍ਰਿਤਸਰ ਕਲੱਸਟਰ-8 ਨੇ ਜਿੱਤ ਹਾਸਲ ਕੀਤੀ। ਆਰਚਰੀ ਦੇ ਲੜਕਿਆਂ ਦੇ ਅੰਡਰ-14 ਵਰਗ ’ਚ ਨਵੀਨ ਕੁਮਾਰ, ਐੱਸਜੀਜੇ ਡੀਏਵੀ ਕਲੱਸਟਰ-3, ਅੰਡਰ-17 ’ਚ ਹਰਸ਼ ਡੋਲੀਆ, ਐੱਲਆਰਐੱਸ ਡੀਏਵੀ ਕਲੱਸਟਰ-3 ਤੇ ਅੰਡਰ-19 ’ਚ ਕਰਮਜੀਤ ਜੇਤੂ ਰਹੇ। ਲੜਕੀਆਂ ਦੇ ਅੰਡਰ-14, ਅੰਡਰ-17 ਤੇ ਅੰਡਰ-19 ਵਰਗਾਂ ’ਚ ਐੱਸਜੀਜੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਹਰੀਪੁਰ ਕਲੱਸਟਰ-3 ਦੀਆਂ ਹਰਸਿਮਰ, ਹਰਜੋਤ ਕੌਰ ਤੇ ਅਵਨੀਤ ਕੌਰ ਨੇ ਪਹਿਲੇ ਸਥਾਨ ਹਾਸਲ ਕੀਤੇ। ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਪੂਰੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ।