- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਆਈਈਟੀ ਵੱਲੋਂ ਮਾਰਕੀਟਿੰਗ ਹੁਨਰਾਂ ’ਚ ਨਿਪੁੰਨ ਬਣਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਸੈਂਟਰ ਫਾਰ ਕਾਰਪੋਰੇਟ ਟ੍ਰੇਨਿੰਗ ਵੱਲੋਂ ਡਾਕ ਵਿਭਾਗ ਦੇ ਇੰਸਪੈਕਟਰਜ਼ ਆਫ਼ ਪੋਸਟਸ, ਅਸਿਸਟੈਂਟ ਸੁਪਰਿੰਟੈਂਡੈਂਟਸ ਆਫ਼ ਪੋਸਟਸ ਤੇ ਪੋਸਟਲ ਸਰਵਿਸਿਜ਼ ਗਰੁੱਪ ਬੀ ਦੇ ਅਧਿਕਾਰੀਆਂ ਲਈ ਕਾਰੋਬਾਰੀ ਤੇ ਮਾਰਕੀਟਿੰਗ ਹੁਨਰ ਵਿਸ਼ੇ 'ਤੇ ਤਿੰਨ ਦਿਨਾਂ ਦੇ ਦੋ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਏ ਗਏ। ਪਹਿਲੇ ਦਿਨ ਆਧੁਨਿਕ ਮਾਰਕੀਟਿੰਗ ਢਾਂਚਿਆਂ, ਗਾਹਕ-ਕੇਂਦਰਿਤ ਪਹੁੰਚ, ਮਾਰਕੀਟ ਸੈਗਮੈਂਟੇਸ਼ਨ, ਟਾਰਗੇਟਿੰਗ, ਪੋਜ਼ੀਸ਼ਨਿੰਗ ਤੇ ਵੈਲਿਊ ਪ੍ਰੋਪੋਜ਼ੀਸ਼ਨ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਵਿਸ਼ਾਲ ਸ਼ਰਮਾ ਨੇ ਉੱਭਰ ਰਹੇ ਮਾਰਕੀਟਿੰਗ ਰੁਝਾਨਾਂ ਤੇ ਜਨਤਕ ਖੇਤਰ ਦੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਕਰਨਜੀਤ ਸਿੰਘ ਨੇ ਬਿਜ਼ਨਸ-ਟੂ-ਕੰਜ਼ਿਊਮਰ ਤੇ ਬਿਜ਼ਨਸ-ਟੂ-ਬਿਜ਼ਨਸ ਵਰਗਾਂ ਲਈ ਗਾਹਕ ਯਾਤਰਾ ਮੈਪਿੰਗ ਬਾਰੇ ਸੈਸ਼ਨ ਕਰਵਾਏ। ਡਾ. ਰਾਜੇਸ਼ ਸ਼ੰਕਰ ਸ਼ਰਮਾ ਨੇ ਰਣਨੀਤਕ ਮਾਰਕੀਟਿੰਗ ਦੇ ਸਿਧਾਂਤਾਂ ਤੇ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਬਾਰੇ ਜਾਣਕਾਰੀ ਦਿੱਤੀ। ਦੂਜੇ ਦਿਨ ਦੇ ਸੈਸ਼ਨਾਂ ’ਚ ਸਰਵਿਸ ਮਾਰਕੀਟਿੰਗ, ਗੁਣਵੱਤਾ ਪ੍ਰਬੰਧਨ, ਸ਼ਿਕਾਇਤਾਂ ਦਾ ਨਿਪਟਾਰਾ ਤੇ ਡਿਜੀਟਲ ਮਾਧਿਅਮਾਂ ਰਾਹੀਂ ਗਾਹਕਾਂ ਦੀ ਭਾਗੀਦਾਰੀ ਵਰਗੇ ਵਿਸ਼ਿਆਂ ਤੇ ਡਾ. ਅਨਿਲ ਸੋਨੀ ਨੇ ਸਰਵਿਸ ਮਾਰਕੀਟਿੰਗ ਤੇ ਸੇਵਾ ਗੁਣਵੱਤਾ ਪ੍ਰਬੰਧਾਂ ਬਾਰੇ ਚਰਚਾ ਕੀਤੀ। ਪ੍ਰੋਗਰਾਮ ਦੇ ਆਖਰੀ ਦਿਨ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਦੀ ਅਗਵਾਈ ਡਾ. ਕਿਰਨ ਆਹੂਜਾ ਨੇ ਕੀਤੀ। ਡਾ. ਨਵਲੀਨ ਸਿੰਘ ਰੇਖੀ ਨੇ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ, ਪ੍ਰੈਡਿਕਟਿਵ ਐਨਾਲਿਟਿਕਸ ਤੇ ਮਾਰਕੀਟਿੰਗ ’ਚ ਏਆਈ ਦੀ ਜ਼ਿੰਮੇਵਾਰ ਵਰਤੋਂ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਡਾ. ਸੰਦੀਪ ਵਿਜ, ਡਾਇਰੈਕਟਰ-ਕਮ-ਪ੍ਰਿੰਸੀਪਲ, ਡੀਏਵੀ ਆਈਈਟੀ ਨੇ ਜਨਤਕ ਖੇਤਰ ਦੇ ਸੰਗਠਨਾਂ ’ਚ ਤਕਨੀਕੀ ਤਰੱਕੀ ਨੂੰ ਅਪਣਾਉਣ ਤੇ ਗਾਹਕ-ਕੇਂਦਰਿਤ ਪ੍ਰਸ਼ਾਸਨਿਕ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।