- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਕਾਲਜ ਦੇ ਵਿਦਿਆਰਥੀਆਂ ਦੀ ਸ਼ੇਰ-ਏ-ਪੰਜਾਬ ਕੱਪ ਲਈ 7 ਕ੍ਰਿਕਟਰਾਂ ਦੀ ਚੋਣ

-ਅਰਜੁਨ ਰਾਜਪੂਤ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨ ਲਈ ਇੰਡੀਆ ਅੰਡਰ-19 ਲਈ ਚੁਣਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਦੇ ਸੱਤ ਕ੍ਰਿਕਟਰ ਸਾਬਕਾ ਤੇ ਮੌਜੂਦਾ ਵਿਦਿਆਰਥੀ ਨੂੰ ਪੰਜਾਬ ਦੀ ਸਭ ਤੋਂ ਵੱਡੀ ਟੀ-20 ਲੀਗ, ਸ਼ੇਰ-ਏ-ਪੰਜਾਬ ਟੀ-20 ਕੱਪ 2026 ’ਚ ਖੇਡਣ ਲਈ ਚੁਣਿਆ ਗਿਆ ਹੈ। ਕਾਲਜ ਦੇ ਮੌਜੂਦਾ ਸਟਾਰ ਖਿਡਾਰੀ ਅਰਜੁਨ ਰਾਜਪੂਤ ਨੂੰ ਆਸਟ੍ਰੇਲੀਆ ਅੰਡਰ-19 ਵਿਰੁੱਧ ਖੇਡਣ ਲਈ ਇੰਡੀਆ ਅੰਡਰ-19 ਵਨ ਡੇ ਟੀਮ ਲਈ ਚੁਣਿਆ ਗਿਆ ਹੈ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਨਮਨ ਧੀਰ ਅੰਮ੍ਰਿਤਸਰ ਸੂਰਮਾਸ, ਗੌਰਵ ਚੌਧਰੀ ਤੇ ਰਿਧਮ ਸੱਤਿਆਵਾਨ ਬਠਿੰਡਾ ਰਾਇਲਜ਼, ਸੁਖਦੀਪ ਬਾਜਵਾ ਜਲੰਧਰ ਵਾਰੀਅਰਜ਼, ਪ੍ਰੀਤ ਦੱਤਾ ਫਾਜ਼ਿਲਕਾ ਤੇ ਮੌਜੂਦਾ ਡੀਏਵੀ ਕਾਲਜ ਖਿਡਾਰੀ ਅਰਜੁਨ ਰਾਜਪੂਤ ਤੇ ਰਾਜਵੀਰ ਜੈਸਵਾਲ ਲੁਧਿਆਣਾ ਲਾਇਨਜ਼ ਟੀਮ ਇੰਡੀਆ ਲਈ ਚੁਣੇ ਗਏ ਹਨ। ਡੀਏਵੀ ਕਾਲਜ ਦੇ ਮੌਜੂਦਾ ਵਿਦਿਆਰਥੀ ਤੇ ਲੁਧਿਆਣਾ ਲਾਇਨਜ਼ ਦੇ ਮੁੱਖ ਖਿਡਾਰੀ ਅਰਜੁਨ ਰਾਜਪੂਤ ਨੂੰ ਆਸਟ੍ਰੇਲੀਆ ਅੰਡਰ-19 ਵਿਰੁੱਧ ਆਉਣ ਵਾਲੀ ਲੜੀ ਲਈ ਇੰਡੀਆ ਅੰਡਰ-19 ਵਨ ਡੇ ਟੀਮ ਲਈ ਚੁਣਿਆ ਗਿਆ ਹੈ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ।