- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਮੈਰਾਥਨ ਦੌੜ ’ਚ ਸ਼ਿਰਕਤ ਕੀਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਗਤ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਡੀਏਵੀ ਕਾਲਜ ਦੇ ਐੱਨਐੱਸਐੱਸ ਵਲੰਟੀਅਰਜ਼ ਤੇ ਰੈੱਡ ਰਿਬਨ ਕਲੱਬ ਦੇ ਮੈਂਬਰ ਵਿਦਿਆਰਥੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਖੇਡ ਵਿਭਾਗ ਜਲੰਧਰ ਵੱਲੋਂ, ਸਪੋਰਟਸ ਕਾਲਜ ਜਲੰਧਰ ’ਚ ਕਰਵਾਈ ਮੈਰਾਥਨ ਦੌੜ ’ਚ ਸ਼ਿਰਕਤ ਕੀਤੀ। ਸਮਾਜ ’ਚ ਸਮਾਨਤਾ ਦਾ ਸੁਨੇਹਾ ਪਹੁੰਚਾਉਣ ਦੇ ਇਕ ਉਪਰਾਲੇ ਸਦਕਾ ਮਕਸਦ ਜਾਤ-ਪਾਤ ਤੇ ਭੇਦਭਾਵ ਤੋਂ ਉੱਪਰ ਉੱਠ ਕੇ ਇਕ ਸਮਾਨਤਾ-ਅਧਾਰਿਤ ਸਮਾਜ ਦੀ ਸਿਰਜਣਾ ਕਰਨ ਦੇ ਸੰਦੇਸ਼ ਨੂੰ ਫੈਲਾਇਆ ਗਿਆ। ਪੰਜ ਕਿੱਲੋਮੀਟਰ ਦੀ ਇਸ ਮੈਰਾਥਨ ਦੌੜ ’ਚ ਡੀਏਵੀ ਕਾਲਜ ਜਲੰਧਰ ਦੇ ਵਲੰਟੀਅਰਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਪਹੁੰਚੇ ਇਨ੍ਹਾਂ ਵਲੰਟੀਅਰਜ਼ ਨੂੰ ਕਾਲਜ ਦੇ ਸੀਨੀਅਰ ਵਾਈਸ ਪ੍ਰਿੰਸੀਪਲ ਡਾ. ਕੁੰਵਰ ਰਾਜੀਵ ਨੇ ਸ਼ਾਬਾਸ਼ੀ ਦਿੰਦਿਆਂ ਹੋਇਆਂ ਕਿਹਾ ਕਿ ਵਿਦਿਆਰਥੀ ਜੀਵਨ ’ਚ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣ ਕੇ ਤੁਸੀਂ ਸ਼ਖ਼ਸੀਅਤ ਨੂੰ ਹੋਰ ਨਿਖਾਰ ਸਕਦੇ ਹੋ। ਇਸ ਮੌਕੇ ਐੱਨਐੱਸਐੱਸ ਇੰਚਾਰਜ ਡਾ. ਸਾਹਿਬ ਸਿੰਘ ਨੇ ਵਲੰਟੀਅਰਜ਼ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਮੈਰਾਥਨ ਦੌੜ ’ਚ ਬਹੁਤ ਹੀ ਅਨੁਸ਼ਾਸਿਤ ਤਰੀਕੇ ਨਾਲ਼ ਹਿੱਸਾ ਲਿਆ ਤੇ ਸਾਰੇ ਵਲੰਟੀਅਰਜ਼ ਸੱਚੀ ਮੁਬਾਰਕ ਦੇ ਹੱਕਦਾਰ ਹਨ। ਉਨ੍ਹਾਂ ਵਲੰਟੀਅਰਜ਼ ਦੀ ਅਗਵਾਈ ਕਰਨ ਵਾਲ਼ੇ ਸੀਨੀਅਰ ਵਲੰਟੀਅਰਜ਼ ਭਵਨੀਤ ਸਿੰਘ, ਵਿਜੇਤਾ, ਸ਼ਿਵਮ ਤੇ ਪਿਯੂਸ਼ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਸੋਨਿਕਾ ਦਾਨੀਆ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।