- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਸੰਗੀਤਕ ਸ਼ਾਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਡੀਏਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੂੰ ਨਵੀਂ ਦਿੱਲੀ ਸਥਿਤ ਭਾਰਤ ਇੰਟਰਨੈਸ਼ਨਲ ਸੈਂਟਰ ਵਿਖੇ ਮਹਾਨ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ ’ਚ ਸੁਰ ਸਰਿਤਾ ਵੱਲੋਂ ਕਰਵਾਈ ਸੰਗੀਤਕ ਸ਼ਾਮ ’ਚ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ। ਪ੍ਰੋਗਰਾਮ ਦਾ ਪ੍ਰਬੰਧ ਜਗਜੀਤ ਸਿੰਘ ਦੇ ਸਹਿਪਾਠੀ, ਰੂਮਮੇਟ ਤੇ ਕਰੀਬੀ ਦੋਸਤ ਵਰਿੰਦਰ ਚੋਪੜਾ ਨੇ ਕੀਤਾ। ਇਸ ਮੌਕੇ ਜਗਜੀਤ ਸਿੰਘ ਦੇ ਛੋਟੇ ਭਰਾ ਕਰਤਾਰ ਸਿੰਘ ਸਮੇਤ ਹੋਰ ਗਾਇਕਾਂ ਨੇ ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਪੇਸ਼ ਕੀਤੀਆਂ। ਪ੍ਰਬੰਧਕਾਂ ਵੱਲੋਂ ਪ੍ਰੋ. ਸ਼ਰਦ ਮਨੋਚਾ, ਵਾਈਸ ਪ੍ਰਿੰਸੀਪਲ ਡਾ. ਕੁੰਵਰ ਰਾਜੀਵ ਅਤੇ ਸੋਨਿਕਾ ਦਾਨੀਆ ਨੂੰ ਸਨਮਾਨਿਤ ਕੀਤਾ ਗਿਆ। ਡਾ. ਅਨੂਪ ਕੁਮਾਰ ਨੇ ਜਗਜੀਤ ਸਿੰਘ ਨਾਲ ਯਾਦਾਂ ਸਾਂਝੀਆਂ ਕਰਦਿਆਂ ਭਾਰਤੀ ਸੰਗੀਤ ਵਿੱਚ ਉਨ੍ਹਾਂ ਦੇ ਅਮਿੱਟ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡੀਏਵੀ ਕਾਲਜ ਵਿੱਚ ਜਗਜੀਤ ਸਿੰਘ ਦੀ ਯਾਦ ਵਿੱਚ ਸੰਗੀਤਕ ਪ੍ਰੋਗਰਾਮ ਕਰਵਾਉਣ ਅਤੇ ਕਾਲਜ ਦੇ ਹਾਲ ਆਫ਼ ਫੇਮ ਵਿੱਚ ਵਿਸ਼ੇਸ਼ ਜਗਜੀਤ ਸਿੰਘ ਕਾਰਨਰ ਸਥਾਪਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨੇ ਵਰਿੰਦਰ ਚੋਪੜਾਅਤੇ ਕਰਤਾਰ ਸਿੰਘ ਨੂੰ ਕਾਲਜ ਦੇ 100 ਸਾਲਾਂ ਦੇ ਇਤਿਹਾਸ ਬਾਰੇ ਪੁਸਤਕ ਭੇਟ ਕੀਤੀ।