ਡੀਏਵੀ ਕਾਲਜ ਨੇ ਸਫਾਈ ਕੈਂਪ ਲਾਇਆ
ਡੀਏਵੀ ਕਾਲਜ ਵੱਲੋਂ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਕੈਂਪ ਲਗਾਇਆ
Publish Date: Thu, 08 Oct 2026 07:32 PM (IST)
Updated Date: Thu, 08 Oct 2026 07:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਦੇ ਐੱਨਐੱਸਐੱਸ ਯੂਨਿਟ ਨੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਗੇਟ ਨੰਬਰ 1 ਦੇ ਆਲੇ-ਦੁਆਲੇ ਉੱਗੀ ਵਾਧੂ ਘਾਹ-ਫੂਸ, ਨਦੀਨਾਂ ਤੇ ਕੂੜੇ-ਕਰਕਟ ਨੂੰ ਸਾਫ਼ ਕੀਤਾ। ਇਸ ਮੌਕੇ ਐੱਨਐੱਸਐੱਸ ਕੁਆਰਡੀਨੇਟਰ ਡਾ. ਸਾਹਿਬ ਸਿੰਘ ਨੇ ਕਿਹਾ ਕਿ ਜਨਤਕ ਸਿਹਤ ਲਈ ਸਫ਼ਾਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮਹਾਤਮਾ ਗਾਂਧੀ ਸਫ਼ਾਈ ਨੂੰ ਹਰ ਨਾਗਰਿਕ ਦਾ ਮੁੱਢਲਾ ਫਰਜ਼ ਮੰਨਦੇ ਸਨ ਤੇ ਸਵੱਛਤਾ ਹੀ ਸੇਵਾ ਮੁਹਿੰਮ ਸਫ਼ਾਈ ਨੂੰ ਸਮਾਜ ਸੇਵਾ ਦੇ ਰੂਪ ਵਜੋਂ ਦੇਖ ਕੇ ਇਸ ਵਿਚਾਰ ਨੂੰ ਅੱਗੇ ਵਧਾਉਂਦੀ ਹੈ। ਸਾਫ਼-ਸੁਥਰਾ ਵਾਤਾਵਰਣ ਸਿਰਫ਼ ਕਦੇ-ਕਦਾਈਂ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਨਾਲ ਹੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਲਈ ਰੋਜ਼ਾਨਾ ਦੀਆਂ ਆਦਤਾਂ ’ਚ ਬਦਲਾਅ ਦੀ ਲੋੜ ਹੈ। ਉਨ੍ਹਾਂ ਵਲੰਟੀਅਰਜ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ’ਚ ਸਫ਼ਾਈ ਨੂੰ ਅਪਣਾਉਣ ਤੇ ਆਪਣੇ ਪਰਿਵਾਰਾਂ ਤੇ ਆਂਢ-ਗੁਆਂਢ ’ਚ ਜਾਗਰੂਕਤਾ ਫੈਲਾਉਣ। ਪ੍ਰੋਗਰਾਮ ਅਫ਼ਸਰ ਪ੍ਰੋ. ਸੁਰੁਚੀ ਕਾਟਲਾ ਤੇ ਡਾ. ਸੁਮਿਤ ਨੇ ਵਲੰਟੀਅਰਜ਼ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਇਸ ਮੌਕੇ ਐੱਨਸੀਸੀ ਦੇ ਸੀਟੀਓ ਡਾ. ਸੁਨੀਲ ਠਾਕੁਰ ਵੀ ਐੱਨਸੀਸੀ ਕੈਡਿਟਸ ਨਾਲ ਮੌਜੂਦ ਸਨ।