ਡੀਏਵੀ ਕਾਲਜ ਵੱਲੋਂ ਸਿਹਤ ਜਾਂਚ ਕੈਂਪ ਲਾਇਆ
ਡੀਏਵੀ ਕਾਲਜ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ
Publish Date: Thu, 05 Nov 2026 06:28 PM (IST)
Updated Date: Thu, 05 Nov 2026 06:29 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ ਡੀਬੀਟੀ ਸਟਾਰ ਕਾਲਜ ਸਕੀਮ ਤਹਿਤ, ਡੀਏਵੀ ਕਾਲਜ ਦੀ ਐਸੋਸੀਏਸ਼ਨ ਆਫ਼ ਫੂਡ ਸਾਇੰਟਿਸਟਸ ਐਂਡ ਟੈਕਨੋਲੋਜਿਸਟਸ ਨੇ ਸੰਗਤ ਮਾਨਸਿਕ ਸਿਹਤ ਕਲੱਬ ਦੇ ਸਹਿਯੋਗ ਨਾਲ ਗੱਟ-ਬਰੇਨ ਐਕਸਿਸ: ਕੀ ਤੁਹਾਡੀਆਂ ਅੰਤੜੀਆਂ ਦੀ ਸਿਹਤ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ ਵਿਸ਼ੇ ਤੇ ਕੈਂਪ ਲਗਾਇਆ ਗਿਆ। ਡੀਬੀਟੀ ਕੋਆਰਡੀਨੇਟਰ ਪ੍ਰੋ. ਅਨੂ ਗੁਪਤਾ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਸੈਮੀਨਾਰ ਦੀ ਮੁੱਖ ਬੁਲਾਰੇ ਡਾਇਟੀਸ਼ੀਅਨ ਹਰਸ਼ਿਕਾ ਚੋਪੜਾ ਜੋ ਡੀਏਵੀ ਕਾਲਜ ਦੀ ਹੀ ਸਾਬਕਾ ਵਿਦਿਆਰਥਣ ਹਨ ਤੇ ਵਰਤਮਾਨ ’ਚ ਇਨੋਸੈਂਟ ਹਾਰਟਸ ਹਸਪਤਾਲ, ਜਲੰਧਰ ਵਿਖੇ ਮੁੱਖ ਡਾਇਟੀਸ਼ੀਅਨ ਵਜੋਂ ਸੇਵਾ ਨਿਭਾ ਰਹੇ ਹਨ। ਡਾਇਟੀਸ਼ੀਅਨ ਹਰਸ਼ਿਕਾ ਚੋਪੜਾ ਨੇ ਮਾਨਸਿਕ ਤੰਦਰੁਸਤੀ ’ਚ ਖੁਰਾਕ ਦੀ ਭੂਮਿਕਾ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਅੰਤੜੀਆਂ ਤੇ ਦਿਮਾਗ ਵਿਚਕਾਰ ਵਿਗਿਆਨਕ ਸਬੰਧਾਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਅੰਤੜੀਆਂ ’ਚ ਮੌਜੂਦ ਸੂਖਮ ਜੀਵ ਮਨੁੱਖੀ ਮੂਡ, ਤਣਾਅ ਤੇ ਬੋਧਾਤਮਕ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਵਾਈਸ-ਪ੍ਰਿੰਸੀਪਲ ਪ੍ਰੋ. ਸੋਨਿਕਾ ਦਾਨੀਆ ਨੇ ਇਸ ਸਾਂਝੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਤੰਦਰੁਸਤੀ ਵੀ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ। ਵਿਭਾਗ ਮੁਖੀ ਪ੍ਰੋ. ਭਰਤੇਂਦੂ ਸਿੰਗਲਾ ਨੇ ਡਾਇਟੀਸ਼ੀਅਨ ਹਰਸ਼ਿਕਾ ਚੋਪੜਾ ਦਾ ਧੰਨਵਾਦ ਕੀਤਾ।