- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਕਾਲਜ ਵੱਲੋਂ ''ਨੈਕਸਟ-ਜੈਨ ਜੈਨੇਟਿਕਸ'' ਵਰਕਸ਼ਾਪ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਡੀਏਵੀ ਕਾਲਜ ਦੇ ਜੀਵ-ਵਿਗਿਆਨ ਵਿਭਾਗ ਨੇ ਵਿਆਪਕ ਲੈਕਚਰ ਤੇ ਪ੍ਰਯੋਗਸ਼ਾਲਾ-ਅਧਾਰਿਤ ਵਰਕਸ਼ਾਪ ਦਾ ਪ੍ਰਬੰਧ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ, ਐੱਮਜੀਐੱਨ ਸਕੂਲ ਕਪੂਰਥਲਾ, ਸੈਨ ਦਾਸ ਏਐੱਸ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਤੇ ਆਨੰਦ ਪਬਲਿਕ ਸਕੂਲ ਕਪੂਰਥਲਾ ਦੇ 12ਵੀਂ ਮੈਡੀਕਲ ਜਮਾਤ ਦੇ ਚੁਣੇ ਹੋਏ ਵਿਦਿਆਰਥੀਆਂ ਲਈ ਕਰਵਾਈ ਸੀ। ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਜੀਵ-ਵਿਗਿਆਨ ਵਿਭਾਗ ਤੇ ਡੀਬੀਟੀ ਟੀਮ ਦੁਆਰਾ ਅਜਿਹੇ ਤਜਰਬੇ-ਅਧਾਰਿਤ ਸਿੱਖਣ ਮਾਡਿਊਲਾਂ ਦੀ ਕਲਪਨਾ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਵਿਦਿਅਕ ਸੈਸ਼ਨਾਂ ਦੀ ਸ਼ੁਰੂਆਤ 'ਕਲਾਸੀਕਲ ਜੈਨੇਟਿਕਸ' 'ਤੇ ਇਕ ਗਿਆਨ-ਵਰਧਕ ਮੁੱਖ ਭਾਸ਼ਣ ਨਾਲ ਹੋਈ। ਇਹ ਭਾਸ਼ਣ ਡਾ. ਪੁਨੀਤ ਪੁਰੀ ਜੋ ਐਸੋਸੀਏਟ ਪ੍ਰੋਫੈਸਰ ਤੇ ਵਿਭਾਗ ਮੁਖੀ ਹੋਣ ਦੇ ਨਾਲ-ਨਾਲ 'ਅਲੈਗਜ਼ੈਂਡਰ ਵਾਨ ਹੰਬੋਲਟ ਫੈਲੋ', ਜਰਮਨੀ ਦੀ ਹੰਬੋਲਟ ਯੂਨੀਵਰਸਿਟੀ ’ਚ ਵਿਜ਼ਿਟਿੰਗ ਸਾਇੰਟਿਸਟ ਤੇ ਡਿਬੀਟੀ ਦੇ ਸਮੁੱਚੇ ਕੋਆਰਡੀਨੇਟਰ ਹਨ, ਵੱਲੋਂ ਦਿੱਤਾ ਗਿਆ। ਵਿਦਿਆਰਥੀਆਂ ਨੇ ਦੋ ਵਿਸ਼ੇਸ਼ ਪ੍ਰੈਕਟੀਕਲ ਸੈਸ਼ਨਾਂ ’ਚ ਸਰਗਰਮੀ ਨਾਲ ਹਿੱਸਾ ਲਿਆ। ਇਸ ’ਚ ਪ੍ਰੋ. ਪੂਜਾ ਸ਼ਰਮਾ, ਡਾ. ਰਿਸ਼ੀ ਕੁਮਾਰ, ਡਾ. ਅਭਿਨੈ ਠਾਕੁਰ ਤੇ ਡਾ. ਪੰਕਜ ਬੱਗਾ ਸ਼ਾਮਲ ਹੋਏ। ਇਸ ਕਾਰਜ ’ਚ ਤਕਨੀਕੀ ਇੰਚਾਰਜ ਅਭਿਸ਼ੇਕ ਤੇ ਸਹਾਇਕ ਸਟਾਫ ਹੈਪੀ ਜੌਨ, ਵਿਕਾਸ ਤੇ ਨੀਤੂ ਵੱਲੋਂ ਸਹਿਯੋਗ ਕੀਤਾ ਗਿਆ।