ਡੇਅਰੀ ਵਾਲਿਆਂ ਨੇ 5 ਰੁਪਏ ਪ੍ਰਤੀ ਕਿੱਲੋ ਦੁੱਧ ਦਾ ਰੇਟ ਵਧਾਇਆ
ਡੇਅਰੀ ਵਾਲਿਆਂ ਨੇ 5 ਰੁਪਏ ਪ੍ਰਤੀ ਕਿਲੋ ਦੁੱਧ ਦਾ ਰੇਟ ਵਧਾਇਆ
Publish Date: Sun, 29 Mar 2026 07:59 PM (IST)
Updated Date: Mon, 30 Mar 2026 04:12 AM (IST)

-------------ਤਸਵੀਰ ਹਿੰਦੀ ਚੋਂ 26--------------- - ਪਹਿਲੀ ਅਪ੍ਰੈਲ ਤੋਂ ਨਵੇਂ ਰੇਟ ਲਾਗੂ ਹੋਣਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਊ ਤੇ ਮੱਝ ਦੇ ਦੁੱਧ ਦੀ ਕੀਮਤ ਵਧਾਉਣ ਸਬੰਧੀ ਜਮਸ਼ੇਰ ਡੇਅਰੀ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਅੰਬਰਸਰੀਆ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਾਰੇ ਡੇਅਰੀ ਦੁੱਧ ਕਾਰੋਬਾਰੀਆਂ ਨੇ ਦੁੱਧ ਦੀਆਂ ਕੀਮਤਾਂ ’ਚ ਵਾਧੇ ਬਾਰੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਬਲਵਿੰਦਰ ਸਿੰਘ ਅੰਬਰਸਰੀਆ ਨੇ ਦੱਸਿਆ ਕਿ 1 ਅਪ੍ਰੈਲ ਤੋਂ ਗਊ ਤੇ ਮੱਝ ਦੇ ਦੁੱਧ ਦੇ ਰੇਟ ’ਚ 5 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਫੈਟ ਰੇਟ ’ਚ 1 ਰੁਪਏ ਦਾ ਵਾਧਾ ਸਰਬਸੰਮਤੀ ਨਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੜ੍ਹ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਹੜ੍ਹ ਕਾਰਨ ਫ਼ਸਲਾਂ ਤੇ ਖੇਤਾਂ ਨੂੰ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਜਿਵੇਂ ਖਲ, ਪੱਤਾ, ਤੂੜੀ, ਦਲੀਆ ਆਦਿ ਦੇ ਭਾਅ ਵਧਣ ਕਰ ਕੇ ਪੁਰਾਣੇ ਰੇਟਾਂ ’ਤੇ ਦੁੱਧ ਵੇਚਣਾ ਕਾਰੋਬਾਰੀਆਂ ਲਈ ਮੁਸ਼ਕਲ ਹੋ ਗਿਆ ਸੀ। ਡੇਅਰੀ ਕੰਪਲੈਕਸ ਦੇ ਕਾਰੋਬਾਰੀਆਂ ਨੇ 1 ਅਪ੍ਰੈਲ ਤੋਂ ਦੁੱਧ ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ। ਨਵੇਂ ਰੇਟਾਂ ਅਨੁਸਾਰ ਗਊ ਦੇ ਦੁੱਧ ’ਚ 5 ਰੁਪਏ ਪ੍ਰਤੀ ਕਿੱਲੋ ਤੇ ਮੱਝ ਦੇ ਦੁੱਧ ’ਚ ਵੀ 5 ਰੁਪਏ ਪ੍ਰਤੀ ਕਿੱਲੋ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੈਟ ਰੇਟ 10.50 ਰੁਪਏ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 9.50 ਰੁਪਏ ਸੀ। ਕਾਰੋਬਾਰੀ ਜਿਹੜੇ ਰੇਟ ਤੇ ਲੋਕਾਂ ਨੂੰ ਦੁੱਧ ਦੇ ਰਹੇ ਹਨ, ਉਸ ’ਚ ਵੀ 5 ਰੁਪਏ ਪ੍ਰਤੀ ਕਿੱਲੋਗ੍ਰਾਮ ਦਾ ਵਾਧਾ ਹੋਵੇਗਾ। ਪ੍ਰਧਾਨ ਬਲਵਿੰਦਰ ਸਿੰਘ ਅੰਬਰਸਰੀਆ ਨੇ ਦੱਸਿਆ ਕਿ ਤੂੜੀ ਦਾ ਰੇਟ 500 ਤੋਂ ਵੱਧ ਕੇ 835 ਰੁਪਏ ਪ੍ਰਤੀ ਕਿੰਟਲ, ਹਰਾ ਚਾਰਾ 200 ਤੋਂ ਵੱਧ ਕੇ 420 ਰੁਪਏ ਪ੍ਰਤੀ ਕਿੰਟਲ ਤੇ ਖਲ 560 ਤੋਂ ਵੱਧ ਕੇ 800 ਰੁਪਏ ਪ੍ਰਤੀ ਬੋਰੀ ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਦੁੱਧ ਦੇ ਰੇਟ ਵਧਾਏ ਗਏ ਸਨ। ਜੇ ਭਵਿੱਖ ’ਚ ਮਹਿੰਗਾਈ ਨਹੀਂ ਵਧਦੀ ਤਾਂ ਅੱਗੇ ਰੇਟ ਨਹੀਂ ਵਧਾਏ ਜਾਣਗੇ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਅੰਬਰਸਰੀਆ, ਉਪ ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਅੰਨੂ, ਰਾਜੂ ਕਾਂਠ (ਕਮੇਟੀ ਮੈਂਬਰ), ਜੈਮਲ ਸਿੰਘ (ਕਮੇਟੀ ਮੈਂਬਰ) ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।