- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ਦੇ ਅਬਿਰਲ ਨੇ ਤੈਰਾਕੀ ’ਚ ਜਿੱਤੇ ਤਿੰਨ ਤਮਗੇ

-ਆਈਕੇਜੀਪੀਟੀਯੂ ਇੰਟਰ-ਕਾਲਜ ਮੁਕਾਬਲੇ ’ਚ ਚਾਂਦੀ, ਦੋ ਕਾਂਸੀ ਦੇ ਤਮਗੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਮਕਸੂਦਾਂ ਕੈਂਪਸ ਦੇ ਬੀਸੀਏ ਤੀਜੇ ਸਾਲ ਦੇ ਵਿਦਿਆਰਥੀ ਅਬਿਰਲ ਸੁਰੇਸ਼ ਸ਼ਰਮਾ ਨੇ ਆਈਕੇਜੀਪੀਟੀਯੂ ਇੰਟਰ-ਕਾਲਜ ਤੈਰਾਕੀ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਮਗੇ ਜਿੱਤੇ। ਇਹ ਮੁਕਾਬਲਾ 8 ਸਤੰਬਰ 2026 ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਅਬਿਰਲ ਨੇ 200 ਮੀਟਰ ਫ੍ਰੀਸਟਾਈਲ ’ਚ ਚਾਂਦੀ ਦਾ ਤਮਗਾ, ਜਦਕਿ 100 ਮੀਟਰ ਬਟਰਫਲਾਈ ਤੇ 50 ਮੀਟਰ ਬਟਰਫਲਾਈ ਮੁਕਾਬਲਿਆਂ ’ਚ ਕਾਂਸੀ ਦੇ ਤਮਗੇ ਹਾਸਲ ਕੀਤੇ। ਅਬਿਰਲ ਦੀ ਇਸ ਪ੍ਰਾਪਤੀ ਨੇ ਸੀਟੀ ਗਰੁੱਪ ਦਾ ਮਾਣ ਵਧਾਇਆ ਹੈ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਅਬਿਰਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਇਸੇ ਤਰ੍ਹਾਂ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਮਕਸੂਦਾਂ ਕੈਂਪਸ ਦੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਵੀ ਅਬਿਰਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼, ਮਕਸੂਦਾਂ ਕੈਂਪਸ ਦੇ ਪ੍ਰਬੰਧਨ, ਫੈਕਲਟੀ ਤੇ ਸਟਾਫ ਨੇ ਅਬਿਰਲ ਨੂੰ ਦਿਲੋਂ ਵਧਾਈ ਦਿੰਦਿਆਂ ਉਸ ਦੇ ਉਜਵਲ ਭਵਿੱਖ ਤੇ ਆਉਣ ਵਾਲੀਆਂ ਪ੍ਰਤੀਯੋਗਤਾਵਾਂ ’ਚ ਲਗਾਤਾਰ ਸਫਲਤਾ ਦੀ ਕਾਮਨਾ ਕੀਤੀ।