ਸ਼ਾਰਟ ਫਿਲਮ ਫੈਸਟੀਵਲ ਦਾ ਸ਼ਾਨਦਾਰ ਗ੍ਰੈਂਡ ਫਿਨਾਲੇ ਕਰਵਾਇਆ
ਸੀਟੀ ਗਰੁੱਪ ਸ਼ਾਹਪੁਰ ਵਿਖੇ ਸ਼ਾਰਟ ਫਿਲਮ ਫੈਸਟਿਵਲ ਦਾ ਸ਼ਾਨਦਾਰ ਗ੍ਰੈਂਡ ਫਿਨਾਲੇ ਕਰਵਾਏ
Publish Date: Tue, 31 Mar 2026 09:05 PM (IST)
Updated Date: Wed, 01 Apr 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਸ਼ਾਹਪੁਰ ਸਾਊਥ ਕੈਂਪਸ ’ਚ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਸੀਟੀ ਸ਼ਾਰਟ ਫਿਲਮ ਫੈਸਟਿਵਲ ਸੀਜ਼ਨ-3 ਦਾ ਸ਼ਾਨਦਾਰ ਗ੍ਰੈਂਡ ਫਿਨਾਲੇ ਕਰਵਾਇਆ, ਜਿਸ ’ਚ ਇਲਾਕੇ ਭਰ ਦੇ ਨੌਜਵਾਨ ਫਿਲਮ ਮੇਕਰਾਂ, ਐਨੀਮੇਟਰਾਂ ਤੇ ਕੰਟੈਂਟ ਕ੍ਰੀਏਟਰਾਂ ਨੇ 2ਡੀ, 3ਡੀ ਐਨੀਮੇਸ਼ਨ, ਲਾਈਵ ਐਕਸ਼ਨ ਵੀਐੱਈਫਐਕਸ, ਰੀਲ ਮੇਕਿੰਗ ਤੇ ਸ਼ਾਰਟ ਫਿਲਮ ਵਰਗੀਆਂ ਸ਼੍ਰੇਣੀਆਂ ’ਚ ਆਪਣੀ ਪ੍ਰਤਿਭਾ ਦਿਖਾਈ, ਮੁਕਾਬਲੇ ਲਈ 16,000 ਇਨਾਮੀ ਰਕਮ ਰੱਖੀ ਗਈ ਸੀ, ਜਿਸ ’ਚ ਪ੍ਰਸਿੱਧ ਫਿਲਮ ਡਾਇਰੈਕਟਰ ਡਾ. ਹਰਜੀਤ ਸਿੰਘ, ਰੰਗਲੇ ਸਰਦਾਰ ਗਰੁੱਪ, ਮਿਊਜ਼ਿਕ ਡਾਇਰੈਕਟਰ ਸੁਖਦੀਪ ਸਰ, ਅਦਾਕਾਰ ਅਸ਼ੋਕ ਕਲਿਆਣ ਤੇ ਵੱਖ-ਵੱਖ ਅਕੈਡਮੀਆਂ ਦੇ ਅਧਿਕਾਰੀ ਮੌਜੂਦ ਰਹੇ, ਮਹਿਮਾਨਾਂ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਕਹਾਣੀ ਬਿਆਨ ਕਰਨ ਦੀ ਕਲਾ ਦੀ ਪ੍ਰਸ਼ੰਸਾ ਕੀਤੀ। ਮੁਕਾਬਲੇ ਦੇ ਨਤੀਜਿਆਂ ’ਚ ਮਨੋਜ (ਸੀਟੀ ਗਰੁੱਪ, ਮਕਸੂਦਾਂ) 2-ਡੀ ਐਨੀਮੇਸ਼ਨ, ਰੋਹਿਤ (ਜਐੱਨਏ ਯੂਨੀਵਰਸਿਟੀ) 3-ਡੀ ਐਨੀਮੇਸ਼ਨ, ਪ੍ਰਾਂਜਲ ਪਾਲ (ਚੰਡੀਗੜ੍ਹ ਯੂਨੀਵਰਸਿਟੀ) ਲਾਈਵ ਐਕਸ਼ਨ ਵੀਐੱਫਐਕਸ, ਰਾਹੁਲ (ਦੋਆਬਾ ਕਾਲਜ, ਜਲੰਧਰ) ਰੀਲ ਮੇਕਿੰਗ ਤੇ ਰਿਸ਼ੀ ‘ਲਹੂ ਲੇਖੇ’ ਸ਼ਾਰਟ ਫਿਲਮ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸਾਈਲੈਂਟ ਫਿਲਮ ਸ਼੍ਰੇਣੀ ’ਚ ਵਿਸ਼ੇਸ਼ ਇਨਾਮ ਆਸ਼ੁਤੋਸ਼ ਤੇ ਟੀਮ ਨੂੰ ਦਿੱਤਾ ਗਿਆ ਤੇ ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਓਵਰਆਲ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਨੌਜਵਾਨ ਫਿਲਮ ਮੇਕਰਾਂ ਲਈ ਇਕ ਮਹੱਤਵਪੂਰਨ ਮੰਚ ਸਾਬਤ ਹੋਇਆ, ਜਿੱਥੇ ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਨਵੀਆਂ ਤਕਨੀਕਾਂ ਵਰਤੀਆਂ ਤੇ ਉਦਯੋਗ ਨਾਲ ਜੁੜਨ ਦਾ ਮੌਕਾ ਪ੍ਰਾਪਤ ਕੀਤਾ।