
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨੇਪਾਲ ਹੜ੍ਹ ਪੀੜਤਾਂ ਦੇ ਦੁੱਖ ਵਿੱਚ ਸੀਟੀ ਗਰੁੱਪ ਵਲੋੰ ਕਢਿਆ ਸ਼ਾਂਤੀ ਮਾਰਚ

ਅਰਦਾਸ ਤੇ ਸ਼ਾਂਤੀ ਮਾਰਚ ਰਾਹੀਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਜਲੰਧਰ:
ਮਨੁੱਖਤਾ ਅਤੇ ਏਕਤਾ ਦੀ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਯਾਦ ਵਿੱਚ ਪ੍ਰਾਰਥਨਾ, ਨਾਮ ਸਿਮਰਨ, ਅਰਦਾਸ ਅਤੇ ਸ਼ਾਂਤੀ ਮਾਰਚ ਕੱਢਿਆ ਗਿਆ। ਸਮਾਗਮ ਦੀ ਸ਼ੁਰੂਆਤ ਸਾਂਝੀ ਪ੍ਰਾਰਥਨਾ ਅਤੇ ਨਾਮ ਸਿਮਰਨ ਨਾਲ ਹੋਈ, ਜਿਸ ਉਪਰੰਤ ਨੇਪਾਲ ਹੜ੍ਹ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹੌਸਲਾ, ਧੀਰਜ ਅਤੇ ਤਾਕਤ ਪ੍ਰਦਾਨ ਕਰਨ ਲਈ ਸਮੂਹਿਕ ਅਰਦਾਸ ਕੀਤੀ ਗਈ। ਇਸ ਦੌਰਾਨ ਸਮੁੱਚਾ ਕੈਂਪਸ ਗੰਭੀਰਤਾ, ਸੰਵੇਦਨਾ ਅਤੇ ਮਨੁੱਖੀ ਏਕਤਾ ਦੀ ਭਾਵਨਾ ਨਾਲ ਭਰਿਆ ਰਿਹਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸ਼ਾਂਤੀ, ਪ੍ਰਾਰਥਨਾ ਅਤੇ ਨੇਪਾਲ ਨਾਲ ਏਕਤਾ ਦਾ ਪ੍ਰਤੀਕ ਇੱਕ ਵਿਸ਼ੇਸ਼ ਰੰਗੋਲੀ ਵੀ ਤਿਆਰ ਕੀਤੀ ਗਈ।
ਇਸ ਮੌਕੇ ਸੀਟੀ ਗਰੁੱਪ ਨੇ ਕਿਹਾ ਕਿ ਤ੍ਰਾਸਦੀ ਦੇ ਸਮੇਂ ਮਨੁੱਖਤਾ ਨੂੰ ਸਰਹੱਦਾਂ ਤੋਂ ਉੱਪਰ ਉੱਠ ਕੇ ਇੱਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਸਾਡੀਆਂ ਪ੍ਰਾਰਥਨਾਵਾਂ ਉਨ੍ਹਾਂ ਸਾਰੇ ਪਰਿਵਾਰਾਂ ਦੇ ਨਾਲ ਹਨ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ ਜੋ ਇਸ ਭਿਆਨਕ ਤ੍ਰਾਸਦੀ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਮੁੜ ਸੰਵਾਰਨ ਦੀ ਕੋਸ਼ਿਸ਼ ਕਰ ਰਹੇ ਹਨ।