- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਗਰੁੱਪ ਵਿਖੇ ਰਵਾਇਤੀ ਦੀਪਮਾਲਾ ਨਾਲ ਰੌਸ਼ਨ ਹੋਇਆ ਸ਼ਾਹਪੁਰ ਕੈਂਪਸ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ ’ਤੇ ਸੀਟੀ ਗਰੁੱਪ ਦੇ ਸ਼ਾਹਪੁਰ ਕੈਂਪਸ ਵਿਖੇ ਸੈਂਕੜੇ ਮਿੱਟੀ ਦੇ ਦੀਵਿਆਂ ਨਾਲ ਸ਼ਾਨਦਾਰ ਦੀਪਮਾਲਾ ਸਜਾਈ ਗਈ। ਇਸ ਉਪਰਾਲੇ ਨੇ ਇਹ ਸੁਨੇਹਾ ਦਿੱਤਾ ਕਿ ਤਿਉਹਾਰਾਂ ਦੀ ਅਸਲ ਖ਼ੂਬਸੂਰਤੀ ਸਿਰਫ਼ ਵੱਡੇ ਜਸ਼ਨਾਂ ਵਿੱਚ ਨਹੀਂ, ਸਗੋਂ ਆਪਸੀ ਪਿਆਰ, ਖੁਸ਼ੀਆਂ ਸਾਂਝੀਆਂ ਕਰਨ, ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਅਤੇ ਦੂਜਿਆਂ ਦੇ ਜੀਵਨ ’ਚ ਚਾਨਣ ਵੰਡਣ ’ਚ ਹੈ।
ਇਸ ਸਮਾਗਮ ’ਚ ਵਿਦਿਆਰਥੀਆਂ, ਅਧਿਆਪਕਾਂ, ਵਿਭਾਗ ਮੁਖੀਆਂ ਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਸੀਟੀ ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਸਹਿ-ਚੇਅਰਪਰਸਨ ਪਰਮਿੰਦਰ ਕੌਰ, ਸਹਿ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕੌਰ ਅਤੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਦੇ ਕੈਂਪਸ ਡਾਇਰੈਕਟਰ ਡਾ. ਜਯਾਸ਼ਿਸ਼ ਸੇਠੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸੰਸਥਾ ਦੇ ਆਗੂਆਂ ਨੇ ਕਿਹਾ ਕਿ ਦੀਵਾਲੀ ਦਾ ਅਸਲ ਸੰਦੇਸ਼ ਸ਼ੋਰ ਦੀ ਥਾਂ ਚਾਨਣ, ਦਿਖਾਵੇ ਦੀ ਥਾਂ ਸਾਦਗੀ ਅਤੇ ਨਿੱਜੀ ਖੁਸ਼ੀਆਂ ਦੀ ਥਾਂ ਮਿਲਜੁਲ ਕੇ ਖੁਸ਼ੀਆਂ ਮਨਾਉਣ ਵਿੱਚ ਹੈ। ਇਸ ਵਾਰ ਦੀਵਾਲੀ ਦੇ ਨਾਲ ਬੰਦੀ ਛੋੜ ਦਿਵਸ ਦਾ ਸੰਯੋਗ ਵੀ ਇਸ ਮੌਕੇ ਨੂੰ ਵਿਸ਼ੇਸ਼ ਮਹੱਤਵ ਪ੍ਰਦਾਨ ਕਰਦਾ ਹੈ। ਇਹ ਦਿਹਾੜਾ ਆਜ਼ਾਦੀ, ਦਇਆ, ਹਿੰਮਤ ਅਤੇ ਦੂਜਿਆਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦਾ ਹੈ।