- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ :

ਜਾਸ, ਜਲੰਧਰ : ਸਾਹਨੇਵਾਲ-ਅੰਮ੍ਰਿਤਸਰ ਸੈਕਸ਼ਨ ’ਚ ਲੂਪ ਲਾਈਨ ਬਣਾਉਣ ਕਾਰਨ ਕਈ ਟ੍ਰੇਨਾਂ ਰੱਦ ਤੇ ਡਾਇਵਰਟ ਹੋਣ ਕਾਰਨ ਸਿਟੀ ਰੇਲਵੇ ਸਟੇਸ਼ਨ 'ਤੇ ਭੀੜ ਵਧ ਗਈ ਹੈ। ਹਾਲਾਤ ਇਹ ਹਨ ਕਿ ਪਲੇਟਫਾਰਮ ਨੰਬਰ-2 ਤੇ 3 'ਤੇ ਕਦਮ ਰੱਖਣ ਲਈ ਵੀ ਥਾਂ ਨਹੀਂ ਸੀ। ਇਹ ਸਥਿਤੀ ਅਗਲੇ ਦੋ ਦਿਨਾਂ ਤੱਕ ਜਾਰੀ ਰਹੇਗੀ, ਕਿਉਂਕਿ ਮੇਗਾ ਬਲਾਕ ਲੈਣ ਕਾਰਨ 27 ਸਤੰਬਰ ਤੱਕ ਪ੍ਰਭਾਵਿਤ ਰਹੇਗਾ। ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਦੇਰੀ ਨਾਲ ਆਉਣ ਵਾਲੀਆਂ ਟ੍ਰੇਨਾਂ ਨੇ ਵੀ ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਵਧਾਇਆ ਹੈ। ਰੇਲਵੇ ਵੱਲੋਂ 21 ਟ੍ਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ 'ਤੇ 20 ਤੋਂ 90 ਮਿੰਟ ਤੱਕ ਰੋਕ ਕੇ ਚਲਾਇਆ ਜਾ ਰਿਹਾ ਸੀ ਪਰ ਇਹ ਵੀ ਦੇਰੀ ਨਾਲ ਆ ਕੇ ਯਾਤਰੀਆਂ ਦੀਆਂ ਪਰੇਸ਼ਾਨੀਆਂ ਨੂੰ ਵਧਾਉਂਦੀਆਂ ਰਹੀਆਂ।
ਦੇਰੀ ਨਾਲ ਆਉਣ ਵਾਲੀਆਂ ਟ੍ਰੇਨਾਂ ’ਚ ਛੱਤੀਸਗੜ੍ਹ ਐਕਸਪ੍ਰੈੱਸ, ਸੀਰ ਗੋਵਰਧਨਪੁਰ ਵਾਰਾਣਸੀ ਸਵਾ ਚਾਰ ਘੰਟੇ, ਮਾਲਵਾ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਅੰਡਮਾਨ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਜਲੰਧਰ ਇੰਟਰਸਿਟੀ ਐਕਸਪ੍ਰੈੱਸ, ਅਮਰਨਾਥ ਐਕਸਪ੍ਰੈੱਸ ਦੋ ਘੰਟੇ, ਅੰਮ੍ਰਿਤਸਰ ਸਪੈਸ਼ਲ, ਜੰਮੂਤਵੀ ਐਕਸਪ੍ਰੈੱਸ ਪੌਣੇ ਦੋ ਘੰਟੇ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਅੰਮ੍ਰਿਤਸਰ ਗਰੀਬਰੱਥ ਐਕਸਪ੍ਰੈੱਸ ਡੇਢ ਘੰਟਾ, ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਪੱਛਮੀ ਐਕਸਪ੍ਰੈੱਸ ਇਕ ਘੰਟਾ, ਜਨਨਾਇਕ ਐਕਸਪ੍ਰੈੱਸ, ਹਾਵੜਾ ਅੰਮ੍ਰਿਤਸਰ ਮੇਲ ਪੌਣਾ ਘੰਟਾ, ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ, ਅਜਮੇਰ ਅੰਮ੍ਰਿਤਸਰ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ। ਇਸ ਦੇ ਨਾਲ, ਦਾਦਰ ਐਕਸਪ੍ਰੈੱਸ ਆਪਣੇ ਬਦਲੇ ਹੋਏ ਸਮੇਂ ਕਾਰਨ 12 ਘੰਟੇ ਦੇਰੀ ਨਾਲ ਪੁੱਜੀ, ਜਿਸ ਦਾ ਸਮਾਂ ਦੁਪਹਿਰ 2 ਵਜੇ ਸੀ।
---
ਇਹ ਟ੍ਰੇਨਾਂ ਅੱਜ ਵੀ ਰਹਿਣਗੀਆਂ ਰੱਦ
ਚੰਡੀਗੜ੍ਹ ਅੰਮ੍ਰਿਤਸਰ 12411-12, ਅੰਮ੍ਰਿਤਸਰ ਨੰਗਲਡੈਮ 14505-06, ਚੰਡੀਗੜ੍ਹ ਅੰਮ੍ਰਿਤਸਰ ਐਕਸਪ੍ਰੈੱਸ 14541-42, ਅੰਮ੍ਰਿਤਸਰ ਨਵੀਂ ਦਿੱਲੀ ਇੰਟਰਸਿਟੀ 14680-79, ਅੰਮ੍ਰਿਤਸਰ ਹਰਿਦਵਾਰ ਐਕਸਪ੍ਰੈੱਸ 12054-53, ਜਲੰਧਰ ਸਿਟੀ ਅੰਮ੍ਰਿਤਸਰ 74641 ਡੀਐੱਮਯੂ।
---
ਇਹ ਡਾਇਵਰਟ ਹੋਣਗੀਆਂ ਟ੍ਰੇਨਾਂ
ਪਠਾਨਕੋਟ ਦਿੱਲੀ 22430-29 ਨੂੰ 26 ਤੇ 27 ਸਤੰਬਰ ਤੱਕ ਪਠਾਨਕੋਟ, ਮੁਕੇਰੀਆ, ਜਲੰਧਰ ਕੈਂਟ, ਲੁਧਿਆਣਾ ਰੂਟ 'ਤੇ, ਭਗਤ ਦੀ ਕੋਠੀ ਜੰਮੂਤਵੀ 14803 ਨੂੰ 26 ਸਤੰਬਰ ਨੂੰ ਜਲੰਧਰ ਸਿਟੀ, ਮੁਕੇਰੀਆ, ਪਠਾਨਕੋਟ ਰੂਟ ਤੋਂ ਚਲਾਇਆ ਜਾਵੇਗਾ।