- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਨਪੂਰਨਾ ਮੰਦਰ ਵਿੱਚ ਆਂਵਲਾ ਪੂਜਨ ਮਹੋਤਸਵ ਦੌਰਾਨ ਸ਼ਰਧਾਲੂਆਂ ਦੀ ਲੱਗੀ ਭੀੜ, ਤੁਲਸੀ-ਸ਼ਾਲਿਗ੍ਰਾਮ ਵਿਆਹ ਦਾ ਵੀ ਹੋਇਆ ਆਯੋਜਨ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਕੋਟ ਕਿਸ਼ਨ ਚੰਦ ਸਥਿਤ ਸ੍ਰੀ ਅੰਨਪੂਰਨਾ ਮੰਦਰ ’ਚ ਕਾਰਤਿਕ ਮਹੀਨੇ ਦਾ ਆਂਵਲਾ ਪੂਜਨ ਮਹਾਉਤਸਵ ਮਨਾਇਆ ਜਾ ਰਿਹਾ ਹੈ। ਮਹਾਉਤਸਵ ਦੇ ਛੇਵੇਂ ਦਿਨ ਦੇਵਉਠਨੀ ਇਕਾਦਸ਼ੀ ਦੇ ਮੌਕੇ 'ਤੇ ਮੰਦਰ ਵਿਚ ਤੁਲਸੀ-ਸ਼ਾਲਿਗ੍ਰਾਮ ਵਿਆਹ ਦਾ ਵਿਸ਼ੇਸ਼ ਪ੍ਰਬੰਧ ਗਿਆ। ਇਸ ਮੌਕੇ ਮ੍ਰਿਦੁਲਾ ਰੁਦਰਾ ਤੇ ਸੁਰੇਸ਼ ਰੁਦਰਾ ਵਿਕਰਮਪੁਰਾ ਤੋਂ ਠਾਕੁਰ ਜੀ ਦੀ ਬਾਰਾਤ ਲੈ ਕੇ ਮੰਦਰ ਪਹੁੰਚੇ, ਜਿੱਥੇ ਸ਼ਰਧਾਲੂਆਂ ਵੱਲੋਂ ਬਾਰਾਤ ਦਾ ਸਵਾਗਤ ਕੀਤਾ ਗਿਆ। ਤੁਲਸੀ ਪੱਖ ਵੱਲੋਂ ਯਜਮਾਨ ਅਸ਼ੋਕ ਸ਼ਰਮਾ ਤੇ ਰੀਟਾ ਸ਼ਰਮਾ, ਜਦਕਿ ਠਾਕੁਰ ਜੀ ਪੱਖ ਵੱਲੋਂ ਸੁਰੇਸ਼ ਰੁਦਰਾ ਤੇ ਮ੍ਰਿਦੁਲਾ ਰੁਦਰਾ ਨੇ ਵਿਆਹ ਦੀਆਂ ਰਸਮਾਂ ਵਿਚ ਹਿੱਸਾ ਲਿਆ। ਅੱਜ ਸਵੇਰ ਤੋਂ ਹੀ ਮੰਦਰ ਵਿਚ ਮਾਤਾ ਅੰਨਪੂਰਨਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਭਗਤਾਂ ਨੇ ਮਾਤਾ ਦੇ ਜੈਕਾਰਿਆਂ ਨਾਲ ਦਰਸ਼ਨ ਕੀਤੇ ਤੇ ਮੰਦਰ ਵਿੱਚ ਸਥਿਤ ਆਂਵਲੇ ਦੇ ਰੁੱਖ ਹੇਠਾਂ ਦੀਵੇ ਜਗਾ ਕੇ, ਤਣੇ 'ਤੇ ਮੌਲੀ ਬੰਨ੍ਹ ਕੇ ਅਤੇ ਪਰਿਕਰਮਾ ਕਰਕੇ ਪੂਜਾ ਕੀਤੀ। ਇਸ ਤੋਂ ਇਲਾਵਾ ਸ਼ਰਧਾਲੂਆਂ ਨੇ ਵੱਖ-ਵੱਖ ਦੇਵੀ-ਦੇਵਤਿਆਂ ਅੱਗੇ ਜੋਤ ਜਗਾਈ ਤੇ ਇੱਟਾਂ ਦੀਆਂ ਕੋਠੀਆਂ ਬਣਾ ਕੇ ਮਨੋਕਾਮਨਾ ਕੀਤੀ।
ਇਸ ਮੌਕੇ ਮਾਤਾ ਅੰਨਪੂਰਨਾ ਦੇ ਪੁਰਾਣੇ ਸੇਵਕ ਸੁਭਾਸ਼ ਗਾਂਧੀ, ਐਡਵੋਕੇਟ ਸੁਰਿੰਦਰ ਸਰੀਨ, ‘ਦੈਨਿਕ ਜਾਗਰਣ’ ਤੋਂ ਹਿਰਦੇ ਨਾਰਾਇਣ ਮਿਸ਼ਰਾ ਤੇ ਵੀਣਾ ਜੋਸ਼ੀ ਆਪਣੇ ਪਰਿਵਾਰਾਂ ਸਮੇਤ ਮਾਤਾ ਦੇ ਦਰਬਾਰ ਵਿਚ ਨਤਮਸਤਕ ਹੋਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕਰਨ ਸੂਜਲ ਐਂਡ ਪਾਰਟੀ ਵੱਲੋਂ ਮਧੁਰ ਸੰਕੀਰਤਨ ਪੇਸ਼ ਕੀਤਾ ਗਿਆ। ਮੇਲੇ ਦੌਰਾਨ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਲੰਗਰ ਵੀ ਲਗਾਏ ਗਏ। ਮੰਦਰ ਵਿੱਚ ਹੋਣ ਵਾਲੀ ਆਰਤੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਮੰਦਰ ਦੇ ਪ੍ਰਧਾਨ ਡਾ. ਅਨਿਲ ਜੋਤੀ, ਜਨਰਲ ਸਕੱਤਰ ਪ੍ਰਵੀਣ ਮਹਾਜਨ, ਭਾਰਤ ਭੂਸ਼ਣ ਜੋਤੀ, ਗੋਪਾਲ ਕ੍ਰਿਸ਼ਨ ਸੋਨੀ, ਈਸ਼ ਚੋਪੜਾ, ਰਾਘਵ ਜੋਤੀ, ਵਿਪਨ ਜੋਤੀ, ਰਾਕੇਸ਼ ਸ਼ਰਮਾ, ਪੰਕਜ ਜੋਤੀ, ਹਿਤੇਂਦਰ ਕਪੂਰ, ਰਾਜਿੰਦਰ ਜੋਤੀ, ਲੱਕੀ ਕਪਿਲਾ, ਪ੍ਰਦੀਪ ਸ਼ਰਮਾ, ਅਸ਼ਵਨੀ ਹਾਂਡਾ, ਰਾਜਨ ਸੇਠ, ਰਾਜੇਸ਼ ਨੋਨਾ, ਆਸ਼ੀਸ਼ ਗੋਲਡੀ, ਸਾਂਵਰਾ ਖਿੰਦੜੀਆ, ਹਰਪਾਲ ਸਿੰਘ ਤੇ ਮਹਿਲਾ ਸੰਕੀਰਤਨ ਮੰਡਲ ਦੇ ਮੈਂਬਰ ਵੀ ਹਾਜ਼ਰ ਸਨ।