- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 9ਵੇਂ ਮਹਾਨ ਸੰਤ ਸੰਮੇਲਨ ’ਚ ਉਮੜੀ ਸੰਗਤ

-ਸੰਤ ਨਿਰੰਜਨ ਦਾਸ ਤੇ ਸੰਤ ਮਹਾਂਪੁਰਸ਼ਾਂ ਵੱਲੋਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ
ਸੁਖਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਮਕਸੂਦਾ ਚੌਕ ਵਿਖੇ 9ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ। ਇਹ ਪਵਿੱਤਰ ਸਮਾਗਮ ਸ੍ਰੀ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਹਜ਼ੂਰੀ ’ਚ ਤੇ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਪਦਮ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਹੋਇਆ। ਸਮਾਗਮ ਦਾ ਆਗਾਜ਼ ਅੰਮ੍ਰਿਤ ਬਾਣੀ ਦੇ ਪਾਠ ਤੋਂ ਹੋਇਆ। ਉਸ ਤੋਂ ਬਾਅਦ ਨਾਮਵਰ ਰਾਗੀ ਜਥਿਆਂ, ਮਿਸ਼ਨਰੀ ਗਾਇਕਾਂ ਤੇ ਕਥਾਵਾਚਕਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਉਨ੍ਹਾਂ ਦੇ ਜੀਵਨ ਦਰਸ਼ਨ ਬਾਰੇ ਸੰਗਤ ਨੂੰ ਜਾਣੂ ਕਰਵਾਇਆ।
ਇਸ ਦੌਰਾਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਤੇ ਹੋਰ ਮਹਾਂਪੁਰਸ਼ਾਂ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਨੇ ਸਾਨੂੰ ਪਿਆਰ, ਬਰਾਬਰੀ, ਭਾਈਚਾਰਾ ਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਸੰਮੇਲਨ ’ਚ ਆਏ ਸੰਤਾਂ-ਮਹਾਂਪੁਰਸ਼ਾਂ ਤੇ ਪਤਵੰਤਿਆਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ •ਸ਼੍ਰੀ 108 ਸੰਤ ਸੁਖਵਿੰਦਰ ਦਾਸ ਜੀ ਢੱਡੇ, ਸ੍ਰੀ 108 ਸੰਤ ਲੇਖਰਾਜ ਜੀ ਨੂਰਪੁਰ, ਸ਼੍ਰੀ 108 ਸੰਤ ਲਖਵਿੰਦਰ ਦਾਸ ਜੀ ਕੜਿਆਣਾ, ਸ਼੍ਰੀ 108 ਸੰਤ ਪ੍ਰੀਤਮ ਦਾਸ ਜੀ ਸੰਗਤਪੁਰ, ਸ੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ, ਸ੍ਰੀ 108 ਸੰਤ ਪ੍ਰਦੀਪ ਦਾਸ ਜੀ ਕਠਾਰ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਹਲਕਾ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ, ਸਾਬਕਾ ਕੌਂਸਲਰ ਦੇਸ਼ਰਾਜ ਜੱਸਲ, ਕੌਂਸਲਰ ਗੁਰਦੀਪ ਸਿੰਘ ਫੌਜੀ, ਜਲੰਧਰ ਮੇਅਰ ਵਨੀਤ ਧੀਰ ਦੀ ਪਤਨੀ ਵਨੀਤਾ ਧੀਰ, ਵਾਰਡ ਨੰਬਰ 84 ਦੇ ਕੌਂਸਲਰ ਨੀਰਜ ਜੱਸਲ, ਕਾਂਗਰਸੀ ਆਗੂ ਰਵੀ ਸੈਣੀ, ਤਰਸੇਮ ਲਾਲ, ਬਨਾਰਸੀ ਦਾਸ, ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਮਕਸੂਦਾ ਏਰੀਆ ਦੇ ਵਾਈਸ ਚੇਅਰਮੈਨ ਮੋਹਨ ਲਾਲ ਜੱਸਲ, ਚੇਅਰਮੈਨ ਕਰਨੈਲ ਬੰਗੜ, ਪ੍ਰਧਾਨ ਰੇਸ਼ਮ ਜੱਸਲ, ਵਾਈਸ ਪ੍ਰਧਾਨ ਪਵਨ ਕੁਮਾਰ, ਵਾਈਸ ਸਕੱਤਰ ਰੇਸ਼ਮ ਲਾਲ, ਸਕੱਤਰ ਡਾ. ਸੁਖਦੇਵ, ਸਲਾਹਕਾਰ ਭਗਤ ਰਾਮ, ਮੁੱਖ ਸਲਾਹਾਕਾਰ ਸੇਵਾਦਾਸ, ਜਸਪਾਲ ਸੁਰਿੰਦਰ ਬੱਬੂ, ਬਲਵਿੰਦਰ ਕੁਮਾਰ, ਹਰਦਿਆਲ ਕੇਟੀ ਆਦਿ ਹਾਜ਼ਰ ਸਨ।