- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੈਨਿਕ ਜਾਗਰਣ ਅਤੇ ਪੰਜਾਬੀ ਜਾਗਰਣ ਦੇ ਮੀਡੀਆ ਸਹਿਯੋਗ ਨਾਲ ਸਜਣ ਜਾ ਰਿਹਾ ਹੈ ‘ਕ੍ਰਿਮਸਨ ਮੂਨ ਸੀਜ਼ਨ 2’

25 ਅਕਤੂਬਰ ਨੂੰ ਜਲੰਧਰ ਦੇ ਹੋਟਲ ਬੈਸਟ ਵੈਸਟਰਨ ਸਮਰਲੀ ’ਚ ਹੋਵੇਗਾ ਸ਼ਾਨਦਾਰ ਪ੍ਰੋਗਰਾਮ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਜਲੰਧਰ,
ਪੰਜਾਬੀ ਜਾਗਰਣ ਅਤੇ ਦੈਨਿਕ ਜਾਗਰਣ ਦੇ ਸਹਿਯੋਗ ਨਾਲ ‘ਕ੍ਰਿਮਸਨ ਮੂਨ ਸੀਜ਼ਨ 2’ ਦਾ ਸ਼ਾਨਦਾਰ ਆਗਾਜ਼ 25 ਅਕਤੂਬਰ ਸਵੇਰੇ 11:30 ਵਜੇ ਹੋਟਲ ਬੈਸਟ ਵੈਸਟਰਨ ਸਮਰਲੀ, ਜਲੰਧਰ ਵਿਖੇ ਕੀਤਾ ਜਾਵੇਗਾ। ਔਰਤਾਂ ਦੀ ਪ੍ਰਤਿਭਾ, ਆਤਮ-ਵਿਸ਼ਵਾਸ, ਸੱਭਿਆਚਾਰ ਤੇ ਮਨੋਰੰਜਨ ਨੂੰ ਸਮਰਪਿਤ ਇਹ ਸਮਾਗਮ ਪਿਛਲੇ ਸੀਜ਼ਨ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਇਕ ਵਾਰ ਫਿਰ ਸ਼ਹਿਰ ’ਚ ਉਤਸ਼ਾਹ ਤੇ ਖ਼ੁਸ਼ੀਆਂ ਦਾ ਮਾਹੌਲ ਸਿਰਜਣ ਲਈ ਤਿਆਰ ਹੈ।
ਇਸ ਸ਼ਾਨਦਾਰ ਸਮਾਗਮ ਦੇ ਪ੍ਰਬੰਧਕ ਅਨਮੋਲ ਬਾਜਵਾ ਹਨ। ਉਨ੍ਹਾਂ ਦਾ ਉਦੇਸ਼ ਔਰਤਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਹੈ, ਜਿੱਥੇ ਉਹ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਮਨੋਰੰਜਨ, ਖਰੀਦਦਾਰੀ, ਆਪਸੀ ਮੇਲ-ਮਿਲਾਪ ਅਤੇ ਤਿਉਹਾਰੀ ਮਾਹੌਲ ਦਾ ਆਨੰਦ ਮਾਣ ਸਕਣ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਇੰਸਪੈਕਟਰ ਮਿਸ ਮੀਨਾ ਕੇ. ਪਵਾਰ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਕਨਿਕਾ ਗਰੋਵਰ ਵਿਸ਼ੇਸ਼ ਮਹਿਮਾਨ ਤੇ ਸੋਨੀਆ ਵਿਰਦੀ ਸਨਮਾਨਯੋਗ ਮਹਿਮਾਨ ਵਜੋਂ ਸਮਾਗਮ ਸ਼ਾਮਿਲ ਹੋਣਗੇ। ਪ੍ਰਸਿੱਧ ਪੰਜਾਬੀ ਗਾਇਕ ਤੇਜੀ ਬਾਜਵਾ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹਣਗੇ, ਜਦਕਿ ਸੋਸ਼ਲ ਮੀਡੀਆ ਇਨਫਲੂਐਂਸਰ ਨਵਨੀਤ ਦੀ ਮੌਜੂਦਗੀ ਸਮਾਗਮ ਦਾ ਇਕ ਹੋਰ ਖ਼ਾਸ ਆਕਰਸ਼ਣ ਹੋਵੇਗੀ।
‘ਕ੍ਰਿਮਸਨ ਮੂਨ ਸੀਜ਼ਨ 2’ ਵਿੱਚ ਔਰਤਾਂ ਦੇ ਮਨੋਰੰਜਨ ਅਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਡਾਂਸ ਪੇਸ਼ਕਾਰੀਆਂ, ਕਾਮੇਡੀ, ਰੈਂਪ ਵਾਕ, ਰਵਾਇਤੀ ਤਿਉਹਾਰੀ ਗਤੀਵਿਧੀਆਂ, ਸੰਗੀਤ ਅਤੇ ਮਨੋਰੰਜਕ ਪ੍ਰੋਗਰਾਮ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਵੱਖ-ਵੱਖ ਬ੍ਰਾਂਡਾਂ ਦੇ ਸਟਾਲ, ਖਰੀਦਦਾਰੀ ਦੇ ਵਿਸ਼ੇਸ਼ ਮੌਕੇ, ਆਕਰਸ਼ਕ ਆਫ਼ਰ, ਫੋਟੋਗ੍ਰਾਫੀ, ਸੁਆਦੀ ਖਾਣ-ਪੀਣ ਦੀਆਂ ਚੀਜ਼ਾਂ, ਲੱਕੀ ਡਰਾਅ ਅਤੇ ਸ਼ਾਨਦਾਰ ਬੰਪਰ ਇਨਾਮ ਵੀ ਦਰਸ਼ਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹਿਣਗੇ। ਪ੍ਰਤਿਭਾਗੀਆਂ ਦੀ ਕਲਾ ਅਤੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਜੱਜਾਂ ਦੇ ਪੈਨਲ ਵਿਚ ਲੀਨਾ ਦੂਆ, ਸੀਰਤ ਕੌਰ ਚਾਵਲਾ, ਜਸਲੀਨ ਕੌਰ ਤੇ ਮਿਸ ਗਗਨਦੀਪ ਕੌਰ ਭੋਗਲ ਸ਼ਾਮਲ ਹੋਣਗੇ। ਪ੍ਰਬੰਧਕ ਅਨਮੋਲ ਬਾਜਵਾ ਨੇ ਦੱਸਿਆ ਕਿ ‘ਕ੍ਰਿਮਸਨ ਮੂਨ’ ਸਿਰਫ਼ ਮਨੋਰੰਜਨ ਦਾ ਪ੍ਰੋਗਰਾਮ ਨਹੀਂ, ਸਗੋਂ ਔਰਤਾਂ ਦੀ ਏਕਤਾ, ਆਤਮ-ਵਿਸ਼ਵਾਸ, ਸਿਰਜਣਾਤਮਕਤਾ ਤੇ ਪ੍ਰਾਪਤੀਆਂ ਦਾ ਜਸ਼ਨ ਹੈ।
ਸਮਾਗਮ ਲਈ ਐਂਟਰੀ ਪਾਸ ਦੀ ਕੀਮਤ 1,100 ਰੁਪਏ ਰੱਖੀ ਗਈ ਹੈ। ਇਸ ’ਚ ਯਕੀਨੀ ਤੋਹਫ਼ਿਆਂ ਦੇ ਨਾਲ ਖਾਣ-ਪੀਣ ਦੀ ਸਹੂਲਤ ਵੀ ਸ਼ਾਮਲ ਹੋਵੇਗੀ। ‘ਪੰਜਾਬੀ ਜਾਗਰਣ’ ਤੇ ‘ਦੈਨਿਕ ਜਾਗਰਣ’ ਦੇ ਮੀਡੀਆ ਸਹਿਯੋਗ ਨਾਲ ਹੋਣ ਵਾਲਾ ਇਹ ਸਮਾਗਮ ਸੰਗੀਤ, ਫੈਸ਼ਨ, ਸੱਭਿਆਚਾਰ, ਮਨੋਰੰਜਨ ਤੇ ਮਹਿਲਾ ਸਸ਼ਕਤੀਕਰਨ ਦਾ ਵਿਲੱਖਣ ਸੰਗਮ ਬਣਨ ਜਾ ਰਿਹਾ ਹੈ। ਉਮੀਦ ਹੈ ਕਿ ਇਹ ਸਮਾਗਮ ਜਲੰਧਰ ਦੀਆਂ ਔਰਤਾਂ ਲਈ ਯਾਦਗਾਰ ਅਨੁਭਵ ਸਾਬਤ ਹੋਵੇਗਾ।