- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਮੌ ਸਾਹਿਬ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਇੱਕੋ ਰਾਤ ਵਿੱਚ 5 ਟਰਾਂਸਫਾਰਮ ਅਤੇ 3 ਮੋਟਰਾਂ ਚੋਰੀ ਪ੍ਰਸ਼ਾਸਨ ਵੱਲੋਂ

ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਇਲਾਕੇ ਦੇ ਪਿੰਡ ਮੌ ਸਾਹਿਬ ਵਿਖੇ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਪਿੰਡ ਵਾਸੀਆਂ ਤੇ ਖ਼ਾਸ ਕਰ ਕੇ ਕਿਸਾਨ ਵਰਗ ’ਚ ਭਾਰੀ ਸਹਿਮ ਤੇ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਚੋਰਾਂ ਵੱਲੋਂ ਇੱਕੋ ਰਾਤ ’ਚ 5 ਬਿਜਲੀ ਦੇ ਟਰਾਂਸਫਾਰਮ ਤੇ 3 ਖੇਤੀਬਾੜੀ ਮੋਟਰਾਂ ਚੋਰੀ ਕਰ ਲਈਆਂ ਗਈਆਂ। ਪੀੜਤ ਕਿਸਾਨਾਂ ਅਨੁਸਾਰ ਚੋਰਾਂ ਨੇ ਕੁਲਵਿੰਦਰ ਸਿੰਘ ਤੇ ਗੁਰਮੇਜ ਸਿੰਘ ਦਾ ਸਾਂਝਾ ਟਰਾਂਸਫਾਰਮ, ਸਤਿੰਦਰ ਸਿੰਘ ਤੇ ਸੁਰਜੀਤ ਸਿੰਘ ਦਾ ਟਰਾਂਸਫਾਰਮਰ, ਗੁਰਮੁਖ ਸਿੰਘ ਤੇ ਧੰਨਾ ਸਿੰਘ ਦਾ ਟਰਾਂਸਫਾਰਮ ਤੇ ਮੋਟਰ, ਉਮਰਜੀਤ ਸਿੰਘ ਤੇ ਬਲਦੀਸ਼ ਸਿੰਘ ਦਾ ਟਰਾਂਸਫਾਰਮ ਤੇ ਮੋਟਰ ਅਤੇ ਸੁਖਦੇਵ ਸਿੰਘ ਤੇ ਮੋਹਣ ਸਿੰਘ ਦਾ ਟਰਾਂਸਫਾਰਮਰ ਤੇ ਮੋਟਰ ਚੋਰੀ ਕਰ ਕੇ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ। ਇਲਾਕਾ ਨਿਵਾਸੀਆਂ ਤੇ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਜਾਂ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਚੋਰਾਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰ ਗਿਰੋਹਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪਿੰਡ ’ਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ।