ਇਨਸਾਨੀਅਤ ਸ਼ਰਮਸਾਰ ! ਸੋਸ਼ਲ ਮੀਡੀਆ 'ਤੇ ਵਿਊਜ਼ ਲਈ ਮੰਦਬੁੱਧੀ ਨੌਜਵਾਨ ਨੂੰ ਪਹਿਲਾਂ ਸ਼ਰਾਬ ਪਿਆਈ ਤੇ ਫਿਰ ਕੁੱਤੇ ਨਾਲ ਕਰਵਾਈ ਬਦਫੈਲੀ
ਡੀਐੱਸਪੀ ਫਿਲੌਰ ਭਰਤ ਮਸੀਹ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ, ਜਿਵੇਂ ਹੀ ਆਉਂਦੀ ਹੈ, ਉਹ ਜਾਂਚ ਕਰਵਾਉਣਗੇ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਦੱਸਿਆ।
Publish Date: Sat, 14 Feb 2026 10:51 PM (IST)
Updated Date: Sun, 15 Feb 2026 01:20 PM (IST)
ਸੰਵਾਦ ਸਹਿਯੋਗੀ, ਜਾਗਰਣ ਫਿਲੌਰ : ਇੰਟਰਨੈੱਟ ਮੀਡੀਆ ਤੇ ਵਿਊਜ਼ ਲਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਵੀਡੀਓ ਸਾਹਮਣੇ ਆਈ ਹੈ। ਘਟੀਆ ਸੋਚ ਦੇ ਸ਼ਿਕਾਰ ਦੋ ਵਿਅਕਤੀ ਇਕ ਮੰਦਬੁੱਧੀ ਨੌਜਵਾਨ ਨੂੰ ਸ਼ਰਾਬ ਪਿਲਾਉਂਦੇ ਹੋਏ ਤੇ 200 ਰੁਪਏ ਦੇ ਕੇ ਆਪਣੇ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਨਾਲ ਕੁਕਰਮ ਕਰਵਾਉਂਦੇ ਦਿਖਾਈ ਦਿੱਤੇ। ਦੋਵੇਂ ਵਿਅਕਤੀ ਗੋਰਾਇਆ ਦੇ ਰਹਿਣ ਵਾਲੇ ਹਨ। ਇਸ ਵਿਚ ਵੀਡੀਓ ਬਣਾਉਣ ਵਾਲਾ ਗੋਰਾਇਆ ਦਾ ਕਥਿਤ ਆਗੂ ਹੈ, ਜਦਕਿ ਦੂਜਾ ਕੁੱਤੇ ਦਾ ਮਾਲਕ ਦੱਸਿਆ ਜਾ ਰਿਹਾ ਹੈ। ਸਮਾਜ ਸੇਵੀ ਵਿਵੇਕ ਸ਼ਰਮਾ ਤੇ ਮੰਗੀ ਸਵਾਮੀ ਨੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਐੱਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਗੜ੍ਹੀ ਨੂੰ ਪੱਤਰ ਲਿਖ ਕੇ ਬੱਚੇ ਨੂੰ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਮੁਤਾਬਕ ਗਰੀਬੀ ਕਾਰਨ ਬੱਚੇ ਦਾ ਪਿਤਾ 23 ਸਾਲ ਪਹਿਲਾਂ ਘਰ ਛੱਡ ਕੇ ਚਲਾ ਗਿਆ ਸੀ। ਉਸਦੀ ਮਾਂ ਕਿਸੇ ਸਕੂਲ ’ਚ ਕੰਮ ਕਰਦੀ ਹੈ। ਵਾਇਰਲ ਹੋਈ ਵੀਡੀਓ ’ਚ ਕੁੱਤੇ ਦਾ ਮਾਲਕ ਲੜਕੇ ਨੂੰ ਪਹਿਲਾਂ ਸ਼ਰਾਬ ਪਿਲਾਉਂਦਾ ਹੈ। ਫਿਰ 200 ਰੁਪਏ ਦੇ ਕੇ ਕੁੱਤੇ ਨੂੰ ਲੈ ਕੇ ਆਉਂਦਾ ਹੈ। ਦੂਜਾ ਵਿਅਕਤੀ ਮੋਬਾਈਲ ਫੋਨ ਨਾਲ ਕੁਕਰਮ ਦਾ ਵੀਡੀਓ ਬਣਾਉਂਦਾ ਹੈ। ਸਮਾਜ ਸੇਵੀ ਵਿਵੇਕ ਸ਼ਰਮਾ ਤੇ ਮੰਗੀ ਸਵਾਮੀ ਨੇ ਕੁੱਤੇ ਦੇ ਮਾਲਕ ਤੇ ਹੋਰ ਵੀ ਕਈ ਦੋਸ਼ ਲਗਾਏ ਹਨ। ਡੀਐੱਸਪੀ ਫਿਲੌਰ ਭਰਤ ਮਸੀਹ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ, ਜਿਵੇਂ ਹੀ ਆਉਂਦੀ ਹੈ, ਉਹ ਜਾਂਚ ਕਰਵਾਉਣਗੇ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਸ਼ਰਮਸਾਰ ਕਰਨ ਵਾਲਾ ਦੱਸਿਆ।