- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੈਚ ਨੂੰ ਲੈ ਕੇ

-ਮੈਚ ਨੂੰ ਲੈ ਕੇ ਕੁਝ ਹੋਟਲਾਂ ’ਚ ਵੱਖ-ਵੱਖ ਵਿਅੰਜਨਾਂ ’ਤੇ 10 ਤੋਂ 15 ਫੀਸਦ ਛੋਟ
ਕਮਲ ਕਿਸ਼ੋਰ, ਜਾਗਰਣ, ਜਲੰਧਰ : ਟੀ-20 ਵਰਲਡ ਕੱਪ ਸ਼ੁਰੂ ਹੋ ਚੁੱਕਾ ਹੈ। ਟੀਮਾਂ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਹੋਈਆਂ ਹਨ ਜਿੱਤ ਦਰਜ ਕਰ ਰਹੀਆਂ ਹਨ। ਕ੍ਰਿਕਟ ਪ੍ਰੇਮੀਆਂ ਨੂੰ ਵਧੀਆ ਮੈਚ ਦੇਖਣ ਨੂੰ ਮਿਲ ਰਹੇ ਹਨ। ਸ਼ਹਿਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਐਤਵਾਰ ਨੂੰ ਭਾਰਤ-ਪਾਕਿਸਤਾਨ ਦੇ ਵਿਚਾਲੇ ਹੋਣ ਵਾਲੇ ਫਸਵੇਂ ਮੁਕਾਬਲੇ ਦੀ ਬੇਸਬਰੀ ਨਾਲ ਉਡੀਕ ਹੈ। ਲੋਕਾਂ ਨੂੰ ਹਾਈ ਵੋਲਟੇਜ ਮੈਚ ਦੇਖਣ ਦਾ ਮੌਕਾ ਮਿਲੇਗਾ। ਭਾਰਤ ਵਿਸ਼ਵ ਕੱਪ ਵਿਚ ਹਮੇਸ਼ਾ ਪਾਕਿਸਤਾਨ ’ਤੇ ਭਾਰੂ ਰਹਿੰਦਾ ਹੈ। ਇਸ ਮੈਚ ਨੂੰ ਲੈ ਕੇ ਹੋਟਲ ਉਦਯੋਗ ਦੇ ਨਾਲ-ਨਾਲ ਲੋਕਾਂ ’ਚ ਵੀ ਕਾਫੀ ਉਤਸ਼ਾਹ ਹੈ। ਲੋਕਾਂ ਨੇ ਭਾਰਤੀ ਜਰਸੀ ਵਾਲੀਆਂ ਟੀ-ਸ਼ਰਟਾਂ ਦੀ ਖਰੀਦਦਾਰੀ ਕਰ ਲਈ ਹੈ। ਇਹ ਮੈਚ ਵੱਡੀ ਸਕਰੀਨ ’ਤੇ ਦਿਖਾਇਆ ਜਾ ਰਿਹਾ ਹੈ। ਹੋਟਲ ਉਦਯੋਗ ਤੇ ਕਲੱਬ ਇਸ ਮੈਚ ਨੂੰ ਭੁਗਤਾਉਣ ਦੀ ਤਿਆਰੀ ਕਰ ਰਹੇ ਹਨ। ਸ਼ਹਿਰ ਦੇ ਕੁਝ ਹੋਟਲਾਂ ਨੇ ਮੈਚ ਦੌਰਾਨ ਮਾਕਟੇਲ, ਕਾਕਟੇਲ ਤੇ ਵੇਜ ਤੇ ਨਾਨ ਵੇਜ 'ਤੇ 10 ਤੋਂ 15 ਫੀਸਦੀ ਛੋਟ ਦਿੱਤੀ ਹੈ। ਕ੍ਰਿਕਟ ਪ੍ਰੇਮੀ ਹੋਟਲ ’ਚ ਲੱਗੀ ਸਕ੍ਰੀਨ 'ਤੇ ਮੈਚਾਂ ਦੇ ਨਾਲ-ਨਾਲ ਵੱਖ-ਵੱਖ ਵਿਅੰਜਨਾ ਦਾ ਲੁਤਫ਼ ਉਠਾ ਸਕਦੇ ਹਨ। ਜਿਮਖਾਨਾ ਕਲੱਬ ਦੀ ਗੱਲ ਕਰੀਏ ਤਾਂ ਵੱਡੀ ਸਕ੍ਰੀਨ ’ਤੇ ਮੈਚ ਦਿਖਾਇਆ ਜਾ ਰਿਹਾ ਹੈ। ਮੈਂਬਰ ਮੈਚ ਦਾ ਲੁਤਫ਼ ਉਠਾਉਂਦੇ ਨਜ਼ਰ ਆਉਣਗੇ। ਇਸ ਲਈ ਕਲੱਬ ਵੱਲੋਂ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ। ਕੁਝ ਦੋਸਤਾਂ ਦੇ ਨਾਲ ਗਰੁੱਪ ਬਣਾ ਕੇ ਮੈਚ ਦੇਖਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹਰ ਕ੍ਰਿਕਟ ਪ੍ਰੇਮੀ ਦਾ ਇਹੀ ਕਹਿਣਾ ਹੈ ਕਿ ਸ਼ਾਨਦਾਰ ਮੈਚ ਹੋਣ ਵਾਲਾ ਹੈ। ਇਸ ਦੌਰਾਨ ਸੜਕਾਂ ਵੀ ਸੁੰਨਸਾਨ ਹੋ ਜਾਂਦੀਆਂ ਹਨ। ਭਾਰਤ ਦੀ ਜਿੱਤ ’ਤੇ ਪਟਾਕੇ ਚੱਲਣੇ ਸ਼ੁਰੂ ਹੋ ਜਾਂਦੇ ਹਨ।
---
ਫੋਟੋ: ਜੇਪੀਜੀ
ਕ੍ਰਿਕਟ ਪ੍ਰੇਮੀ ਸਾਕੇਤ ਨੇ ਕਿਹਾ ਕਿ ਭਾਰਤ-ਪਾਕਿ ਮੈਚ ਹਾਈ ਵੋਲਟੇਜ ਮੈਚ ਹੁੰਦਾ ਹੈ। ਇਸ ਮੈਚ ਦਾ ਬੇਸਬਰੀ ਨਾਲ ਉਡੀਕ ਹੈ। ਪਰਿਵਾਰ ਨਾਲ ਕਿਸੇ ਹੋਟਲ ਜਾਂ ਫਿਰ ਕਲੱਬ ’ਚ ਮੈਚ ਦੇਖਣ ਦਾ ਮਨ ਬਣਾਇਆ ਹੈ। ਵੱਡੀ ਸਕਰੀਨ ’ਤੇ ਮੈਚ ਦੇਖਣ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ। ਹਰ ਦੇਸ਼ਵਾਸੀ ਨੂੰ ਇਨ੍ਹਾਂ ਦੋ ਟੀਮਾਂ ਵਿਚਾਲੇ ਮੈਚ ਦੇਖਣ ਦਾ ਅੱਡਰਾ ਹੀ ਮਜ਼ਾ ਆਉਂਦਾ ਹੈ। ਮੈਚ ਦੇਖਣ ਲਈ ਖਾਸ ਤਿਆਰੀ ਕਰ ਰੱਖੀ ਹੈ।
---
ਫੋਟੋ: ਜੇਪੀਜੀ
ਦਿ ਪਰਮਿਟ ਹਾਊਸ ਰੈਸਟੋਰੈਂਟ ਤੇ ਹੋਟਲ ਦੇ ਜੀਐੱਮ ਰਵੀ ਰੰਜਨ ਨੇ ਕਿਹਾ ਕਿ ਇਸ ਮੈਚ ਨੂੰ ਲੈ ਕੇ ਬਾਰ ’ਚ ਪ੍ਰੋਜੈਕਟਰ ਲਾਇਆ ਗਿਆ ਹੈ। ਕ੍ਰਿਕਟ ਪ੍ਰੇਮੀ ਵੱਡੀ ਸਕਰੀਨ ’ਤੇ ਮੈਚ ਦੇਖ ਸਕਣਗੇ। ਇੱਥੇ ਹੀ ਬੱਸ ਨਹੀਂ, ਮੈਚ ਦੌਰਾਨ ਰੈਸਟੋਰੈਂਟ ’ਚ ਆਉਣ ਵਾਲੇ ਕ੍ਰਿਕਟ ਪ੍ਰੇਮੀਆਂ ਨੂੰ ਵੱਖ-ਵੱਖ ਵਿਅੰਜਨਾ ’ਤੇ 10 ਤੋਂ 15 ਫੀਸਦ ਦੀ ਛੋਟ ਦਿੱਤੀ ਜਾਵੇਗੀ। ਇਸ ਮੈਚ ਵਿਚ ਖਾਸ ਤੌਰ ’ਤੇ ਪੇਸ਼ਕਸ਼ ਰੱਖੀ ਹੈ। ਟੇਬਲ ਬੁੱਕ ਕਰਨ ਦੀ ਇਨਕੁਆਰੀ ਆ ਰਹੀ ਹੈ, ਜੋ ਐਤਵਾਰ ਨੂੰ ਬੁੱਕ ਹੋਣ ਦੀ ਉਮੀਦ ਹੈ।
---
ਫੋਟੋ: ਜੇਪੀਜੀ
ਸਟੇਲੀਅਨ ਸਪੋਰਟਸ ਇੰਡਸਟਰੀ ਦੇ ਐੱਮਡੀ ਅਰੁਨ ਮੋਂਟੀ ਅਰੋੜਾ ਨੇ ਕਿਹਾ ਕਿ ਵਿਸ਼ਵ ਕੱਪ ਨੂੰ ਲੈ ਕੇ ਭਾਰਤ ਟੀਮ ਦੀ ਜਰਸੀ ਦੀ ਖਰੀਦਦਾਰੀ ਹੋ ਰਹੀ ਹੈ। ਭਾਰਤ-ਪਾਕਿ ਵਿਚਾਲੇ ਹੋਣ ਵਾਲੇ ਮੈਚ ’ਚ ਜਰਸੀ ਦੀ ਖਰੀਦਦਾਰੀ ਕ੍ਰਿਕਟ ਪ੍ਰੇਮੀਆਂ ਨੇ ਕੀਤੀ ਹੈ। ਵਿਸ਼ਵ ਕੱਪ ਨੂੰ ਲੈ ਕੇ ਖੇਡ ਉਦਯੋਗ ਨੇ ਵੱਖ-ਵੱਖ ਕਿਸਮ ਦੀਆਂ ਪੇਸ਼ਕਸ਼ਾਂ ਦੇ ਰੱਖੀਆਂ ਹਨ। ਇਸ ਵਿਸ਼ਵ ਕੱਪ ਨੂੰ ਲਾਹਾ ਲਈ ਉਦਯੋਗ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੀ।
---
ਫੋਟੋ: ਜੇਪੀਜੀ
ਜਿਮਖਾਨਾ ਕਲੱਬ ਦੇ ਸਕੱਤਰ ਕੁੱਕੀ ਬਹਿਲ ਨੇ ਕਿਹਾ ਕਿ ਦੋਵਾਂ ਮੁਲਕਾਂ ’ਚ ਮੈਚ ਨੂੰ ਲੈ ਕੇ ਕਲੱਬ ਕੰਪਲੈਕਸ ’ਚ ਵੱਡੀ ਸਕ੍ਰੀਨ ਲਾਈ ਜਾ ਰਹੀ ਹੈ ਤਾਂ ਜੋ ਮੈਂਬਰ ਮੈਚ ਦਾ ਲੁਤਫ਼ ਉਠਾ ਸਕਣ। ਜਦੋਂ ਵੀ ਦੋਵਾਂ ਮੁਲਕਾਂ ਦਾ ਮੈਚ ਹੁੰਦਾ ਹੈ, ਕੁਝ ਕਲੱਬ ਮੈਂਬਰ ਭਾਰਤੀ ਟੀਮ ਦੀ ਜਰਸੀ ਪਾ ਕੇ ਪੁੱਜਦੇ ਹਨ। ਕੁਝ ਤਿਰੰਗਾ ਝੰਡਾ ਲੈ ਕੇ। ਮੈਂਬਰਾਂ ਨੂੰ ਕਲੱਬ ਕੰਪਲੈਕਸ ’ਚ ਮੈਚ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ।
---