
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਹਿਲੀ ਸਤੰਬਰ ਨੂੰ ਦਿੱਲੀ ’ਚ ਸੀਪੀਆਈ ਇਤਿਹਾਸ ਸਿਰਜੇਗੀ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਕਮਿਊਨਿਸਟ ਪਾਰਟੀ ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ ’ਚ ਵੀਸੀਪੀਆਈ ਇਤਿਹਾਸ ਸਿਰਜੇਗੀ। ਰੈਲੀ ਦੇ ਨਾਹਰੇ ‘ਬਦਲਾਅ ਜ਼ਰੂਰੀ ਹੈ’ ਨੂੰ ਪਾਰਟੀ ਕਾਰਕੁੰਨ ਸਾਕਾਰ ਕਰਨਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਤਹਿਸੀਲ ਸ਼ਾਹਕੋਟ ਦੇ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਸਵਰਨ ਸਿੰਘ ਭੋਏਪੁਰੀ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸੀਪੀਆਈ ਸਰਕਾਰਾਂ ਦੀਆਂ ਆਪਹੁਦਰੀਆਂ ਦਾ ਹਮੇਸ਼ਾ ਵਿਰੋਧ ਕਰਦੀ ਆਈ ਹੈ। ਉਸੇ ਵਰਤਾਰੇ ਦੀ ਲਗਾਤਾਰਤਾ ਵਜੋਂ ਪਹਿਲੀ ਸਤੰਬਰ ਨੂੰ ਦਿੱਲੀ ਦੀ ਰਾਮ ਲੀਲ੍ਹਾ ਗਰਾਊਂਡ ’ਚ ‘ਬਦਲਾਅ ਜ਼ਰੂਰੀ ਹੈ’ ਰੈਲੀ ’ਚ ਪਹੁੰਚਣ ਲਈ ਆਗੂਆਂ ਨੇ ਜ਼ੋਰਦਾਰ ਹੋਕਾ ਦਿੱਤਾ। ਇਸ ਮੀਟਿੰਗ ’ਚ ਸੀਪੀਆਈ ਕੰਟਰੋਲ ਕਮਿਸ਼ਨ ਪੰਜਾਬ ਦੇ ਮੈਂਬਰ ਕਾਮਰੇਡ ਚੰਦ ਫਤਿਹਪੁਰੀ ਸ਼ਾਮਲ ਹੋਏ। ਮੀਟਿੰਗ ’ਚ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਗੁਰਜੀਤ ਸਿੰਘ ਫਤਿਹਪੁਰ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਸਿਕੰਦਰ ਸੰਧੂ ਤੇ ਸੁਨੀਲ ਕੁਮਾਰ ਰਾਜੇਵਾਲ, ਕਿਸਾਨ ਆਗੂ ਸੁਖਜੀਤ ਤੇ ਜਤਿੰਦਰ ਸਿੰਘ ਫਤਿਹਪੁਰ, ਸੀਪੀਆਈ ਤਹਿਸੀਲ ਸ਼ਾਹਕੋਟ ਦੇ ਸਹਾਇਕ ਸਕੱਤਰ ਸਾਥੀ ਰਜਿੰਦਰ ਕੁਮਾਰ ਹੈਪੀ ਤੇ ਸਾਥੀ ਜਗਪ੍ਰੀਤ ਰਾਜੇਵਾਲ ਸ਼ਾਮਲ ਸਨ।