
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦਰਬਾਰ ਬਾਬਾ ਗਰੀਬ ਸ਼ਾਹ ਸਾਬਰੀ ਜੀ ਟਿੱਬੀ ਸ਼ਰੀਫ ਪਿੰਡ ਲਿੱਦੜ ਖੁਰਦ ਸਲਾਨਾ ਜੋੜਾ ਮੇਲਾ ਮਨਾਇਆ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ :
ਡੇਰਾ ਹਜ਼ਰਤ ਦਰਬਾਰ ਬਾਬਾ ਗਰੀਬ ਸ਼ਾਹ ਸਾਬਰੀ ਜੀ ਟਿੱਬੀ ਸ਼ਰੀਫ ਪਿੰਡ ਲਿੱਦੜ ਖੁਰਦ ਤਹਸੀਲ ਫਿਲੌਰ ਜ਼ਿਲ੍ਹਾ ਜਲੰਧਰ ’ਚ ਸਾਲਾਨਾ ਜੋੜ ਮੇਲਾ 19, 20, 21 ਅਗਸਤ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸਾਬਰੀ, ਗ੍ਰਾਮ ਪੰਚਾਇਤ ਵੱਲੋਂ ਮਨਾਇਆ। ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸਾਬਰੀ ਨੇ ਦੱਸਿਆ ਕਿ 19 ਅਗਸਤ ਮਹਿੰਦੀ ਦੀ ਰਸਮ ਸ਼ਾਮ 5 ਵਜੇ ਕੱਵਾਲ ਰਾਤ 8 ਵਜੇ ਦਾਤਾ ਜੀ ਦਾ ਗੁਣਗਾਣ ਕੀਤਾ। 20 ਅਗਸਤ ਸਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ। ਬੇੜੇ ਦੀ ਰਸਮ ਸ਼ਾਮ ਨੂੰ 3 ਵਜੇ, ਕੁਸ਼ਤੀਆਂ ਸ਼ਾਮ 6 ਵਜੇ ਕਰਵਾਈ। ਮਹਿਫਲ-ਏ-ਕੱਵਾਲ ਰਾਤ 8 ਵਜੇ ਤੋਂ ਹੋਵੇਗੀ, ਜਿਸ ’ਚ ਪੰਜਾਬ ਦੀ ਪ੍ਰਸਿੱਧ ਕੱਵਾਲ ਦਾਤਾ ਜੀ ਦਾ ਗੁਣਗਾਨ ਕੀਤਾ। 21 ਅਗਸਤ ਨੂੰ ਸਵੇਰੇ ਚਾਦਰ ਦੀ ਰਸਮ ਦੁਪਹਿਰ 12 ਵਜੇ ਕਲਾਕਾਰਾਂ ਤੇ ਕੱਵਾਲ ਪੰਜਾਬ ਦੇ ਪ੍ਰਸਿੱਧ ਕਲਾਕਾਰ ਮਾਸ਼ਾ ਅਲੀ ਤੇ ਹੋਰ ਪੰਜਾਬ ਦੇ ਪ੍ਰਸਿੱਧ ਕਲਾਕਾਰ ਹਾਜ਼ਰੀ ਭਰੀ। ਇਸ ਮੌਕੇ ਦੀਦਾਰ ਸਿੰਘ ਢਿੱਲੋਂ, ਬਲਕਾਰ ਸਿੰਘ ਢਿੱਲੋਂ, ਚਰਨਜੀਤ ਸਿੰਘ ਢਿੱਲੋਂ, ਕੁਲਰਾਜ ਮਹੁੰਮਦ, ਡਾਕਟਰ ਕੁਲਦੀਪ ਰਾਏ, ਪਲਵਿੰਦਰ ਸਿੰਘ ਦੁਸਾਂਝ, ਸੁਖਵਿੰਦਰ ਸਿੰਘ ਲਾਡੀ, ਸੁੱਚਾ ਰਾਮ ਆਦਿ ਹਾਜ਼ਰ ਸਨ।