- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਓਲ ਨਗਰ ਵਿਖੇ ਚਲਾਈ ਗਈ ਸਫ਼ਾਈ ਮੁਹਿੰਮ

ਦਿਓਲ ਨਗਰ ’ਚ ਚਲਾਈ ਗਈ ਸਫ਼ਾਈ ਮੁਹਿੰਮ
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ
ਡੀਸੀ ਹਿਮਾਂਸ਼ੂ ਅਗਰਵਾਲ ਤੇ ਨਿਗਮ ਕਮਿਸ਼ਨਰ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸ਼ਹਿਰ ਦੀਆਂ ਕਲੋਨੀਆਂ ’ਚ ਖਾਲੀ ਪਏ ਪਲਾਟਾਂ ਜਿਨ੍ਹਾਂ ’ਚ ਚਾਰ ਦੀਵਾਰੀ ਨਹੀਂ ਹੋਈ ਸੀ ਤੇ ਉੱਥੇ ਕੂੜਾ ਦੇ ਢੇਰ ਲੱਗੇ ਪਏ ਸਨ, ਖ਼ਿਲਾਫ਼ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਤੇ ਇਨ੍ਹਾਂ ਪਲਾਟਾਂ ਦੇ ਮਾਲਕਾਂ ਨੋਟਿਸ ਜਾਰੀ ਕਰਕੇ ਚਾਰ ਦੀਵਾਰੀ ਕਰਨ ਤੇ ਸਾਫ਼ ਸਫ਼ਾਈ ਰੱਖਣ ਲਈ ਕਿਹਾ ਗਿਆ ਪਰ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਇਹ ਮੁਹਿੰਮ ਬਿਲਕੁਲ ਦੀ ਖ਼ਤਮ ਹੋ ਕੇ ਰਹਿ ਗਈ ਸੀ। ਹੁਣ ਫਿਰ ਸ਼ਹਿਰ ਦੇ ਖਾਲੀ ਪਲਾਟਾਂ ’ਚ ਕੂੜੇ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ। ਅੱਜ ਵਾਰਡ ਨੰਬਰ 40 ਦੇ ਭਾਜਪਾ ਦੇ ਕੌਂਸਲਰ ਅਜੇ ਬੱਬਲ ਨੇ ਇਕ ਮੁਹਿੰਮ ਚਲਾਉਂਦੇ ਹੋਏ ਨਗਰ ਨਿਗਮ ਕਰਮਚਾਰੀਆਂ ਦੇ ਸਹਿਯੋਗ ਨਾਲ ਦਿਓਲ ਨਗਰ ਤੇ ਨਿਊ ਦਿਓਲ ਨਗਰ ਵਿਖੇ ਖਾਲੀ ਪਏ ਉਨ੍ਹਾਂ ਪਲਾਟਾਂ ਦੀ ਸਫ਼ਾਈ ਕਰਵਾਈ ਜਿੱਥੇ ਕੂੜੇ ਦੇ ਢੇਰ ਲੱਗੇ ਪਏ ਸਨ ਤੇ ਨਾਲ ਹੀ ਪਲਾਟਾਂ ਦੇ ਮਾਲਕਾਂ ਨੂੰ ਆਪਣੇ ਪਲਾਟਾਂ ’ਚ ਚਾਰ ਦੀਵਾਰੀ ਕਰਵਾਉਣ ਤੇ ਸਾਫ਼ ਸਫ਼ਾਈ ਰੱਖਣ ਲਈ ਚਿਤਾਵਨੀ ਵੀ ਦਿੱਤੀ। ਉਨ੍ਹਾਂ ਨੇ ਕਿ ਏਕਤਾ ਗੈਸ ਏਜੰਸੀ ਦੇ ਸਾਹਮਣੇ ਤੇ ਨਾਲ ਦੋ ਖਾਲੀ ਪਲਾਟ ਪਏ ਹਨ, ਜਿਨ੍ਹਾਂ ਦੀ ਚਾਰ ਦੀਵਾਰੀ ਟੁੱਟੀ ਹੋਣ ਕਰਕੇ ਲੋਕ ਉੱਥੇ ਕੂੜਾ ਸੁੱਟਦੇ ਹਨ ਤੇ ਇਸ ਸਬੰਧੀ ਪਲਾਟ ਮਾਲਕਾਂ ਨੂੰ ਕਈ ਵਾਰ ਕਿਹਾ ਗਿਆ ਹੈ ਪਰ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ ਤੇ ਚਾਰ ਦੀਵਾਰੀ ਨਹੀਂ ਕਰਵਾ ਰਹੇ ਹਨ। ਇਸ ਕਰਕੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ ਤੇ ਥੋੜੇ ਦਿਨਾਂ ਬਾਅਦ ਹੀ ਇਨ੍ਹਾਂ ਪਲਾਟਾਂ ’ਚੋਂ ਤਿੰਨ ਚਾਰ ਟਰਾਲੀਆਂ ਕੂੜਾ ਚੁੱਕਣਾ ਪੈਂਦਾ ਹੈ। ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਖਾਲੀ ਪਲਾਟਾਂ ਦੇ ਮਾਲਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।