ਅਨੀਤਾ ਰਾਣੀ ਕੈਨੇਡਾ ’ਚ ਮਿਲਟਰੀ ਅਫ਼ਸਰ ਨਿਯੁਕਤ
ਕੌਂਸਲਰ ਬੁੱਧ ਪ੍ਰਕਾਸ਼ ਦੀ ਨੂੰਹ ਅਨੀਤਾ ਰਾਣੀ ਕੈਨੇਡਾ ’ਚ ਮਿਲਟਰੀ ਅਫ਼ਸਰ ਨਿਯੁਕਤ
Publish Date: Tue, 06 Oct 2026 06:54 PM (IST)
Updated Date: Tue, 06 Oct 2026 06:56 PM (IST)
ਫਿਲੌਰ, ਸੂਬੇ ਤੇ ਦੇਸ਼ ਦਾ ਨਾਂ ਕੀਤਾ ਰੋਸ਼ਨ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਮੁਹੱਲਾ ਰਵਿਦਾਸਪੁਰਾ ਦੀ ਅਨੀਤਾ ਰਾਣੀ ਪਤਨੀ ਰਵੀ ਕੁਮਾਰ ਤੇ ਕੌਂਸਲਰ ਬੁੱਧ ਪ੍ਰਕਾਸ਼ ਦੀ ਨੂੰਹ ਨੂੰ ਕੈਨੇਡਾ ’ਚ ਮਿਲਟਰੀ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਪਰਿਵਾਰ, ਰਿਸ਼ਤੇਦਾਰਾਂ ਤੇ ਮੁਹੱਲਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਐਡਵੋਕੇਟ ਅਜੇ ਫਿਲੌਰ, ਪ੍ਰਧਾਨ ਬਾਰ ਐਸੋਸੀਏਸ਼ਨ ਫਿਲੌਰ ਤੇ ਖੁਸ਼ੀ ਰਾਮ, ਸਰਪੰਚ ਪਿੰਡ ਨੰਗਲ ਅਨੀਤਾ ਰਾਣੀ ਤੇ ਸਮੁੱਚੇ ਪਰਿਵਾਰ ਨੂੰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਨੀਤਾ ਰਾਣੀ ਦੀ ਇਹ ਪ੍ਰਾਪਤੀ ਖ਼ਾਸ ਕਰਕੇ ਨੌਜਵਾਨਾਂ ਤੇ ਲੜਕੀਆਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਦੀ ਸਫਲਤਾ ਇਹ ਸੰਦੇਸ਼ ਦਿੰਦੀ ਹੈ ਕਿ ਸਖ਼ਤ ਮਿਹਨਤ, ਅਨੁਸ਼ਾਸਨ ਤੇ ਹੌਸਲੇ ਨਾਲ ਇਨਸਾਨ ਆਪਣੇ ਟੀਚੇ ਹਾਸਲ ਕਰ ਸਕਦਾ ਹੈ ਤੇ ਉੱਚੀਆਂ ਮੰਜ਼ਿਲਾਂ ਤੱਕ ਪਹੁੰਚ ਸਕਦਾ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਮੁਹੱਲਾ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਵੀ ਅਨੀਤਾ ਰਾਣੀ ਨੂੰ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਅਨੀਤਾ ਰਾਣੀ ਦੇ ਉਜਵਲ ਭਵਿੱਖ ਤੇ ਕੈਨੇਡਾ ਦੀ ਮਿਲਟਰੀ ’ਚ ਮਿਲੀ ਨਵੀਂ ਜ਼ਿੰਮੇਵਾਰੀ ਲਈ ਸਫਲਤਾ ਦੀ ਕਾਮਨਾ ਕੀਤੀ।