- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਯੂਨੀਅਨਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਤੇ ਧਰਨਾ ਦਿੱਤਾ

-ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਅਗਵਾਈ ’ਚ 16 ਯੂਨੀਅਨਾਂ ਨੇ ਕੀਤੀ ਹੜਤਾਲ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਵੀਰਵਾਰ ਨੂੰ ਮੰਗਾਂ ਦੇ ਹੱਕ ’ਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਸੰਨੀ ਸਹੋਤਾ ਦੀ ਅਗਵਾਈ ’ਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਤੇ ਨਿਗਮ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ। ਹੜਤਾਲ ਕਾਰਨ ਵੀਰਵਾਰ ਨੂੰ ਸ਼ਹਿਰ ਦੇ ਡੰਪਾਂ ’ਤੇ ਕੂੜਾ ਪਿਆ ਰਿਹਾ ਤੇ ਢੁਆਈ ਬੰਦ ਰਹੀ। ਯੂਨੀਅਨ ਦੀਆਂ ਮੁੱਖ ਮੰਗਾਂ ’ਚ 1196 ਕਰਮਚਾਰੀਆਂ ਦੀ ਪੱਕੀ ਭਰਤੀ ਕਰਨਾ, 16 ਮਾਲੀਆਂ ਦੀ ਪੱਕੀ ਭਰਤੀ ਕਰਨਾ, ਦਰਜਾ-4 ਆਊਟ ਸੋਰਸ ਕਰਮਚਾਰੀਆਂ ਨੂੰ 20,500 ਤਨਖਾਹ ਦੇਣਾ, ਟੈਸਟ ਪਾਸ ਕਰਨ ਵਾਲੇ ਕਰਮਚਾਰੀਆਂ ਨੂੰ ਤਰੱਕੀ ਦਾ ਲਾਭ ਦੇਣਾ ਸਮੇਤ 15 ਨੁਕਾਤੀ ਮੰਗਾਂ ਹਨ। ਉਕਤ ਮੰਗਾਂ ਸਬੰਧੀ ਮੰਗ ਪੱਤਰ ਬੁਧਵਾਰ ਨੂੰ ਨਿਗਮ ਕਮਿਸ਼ਨਰ ਨੂੰ ਦਿੱਤਾ ਗਿਆ ਸੀ। ਸੰਨੀ ਸਹੋਤਾ ਨੇ ਕਿਹਾ ਹੈ ਕਿ ਉਕਤ ਮੰਗਾਂ ਨੂੰ ਲੈ ਕੇ ਇਹ ਹੜਤਾਲ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ। ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਹੀਂ ਹੁੰਦੀਆਂ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਧਰਨੇ ’ਚ ਸੰਨੀ ਸਹੋਤਾ ਤੋਂ ਇਲਾਵਾ ਪਵਨ ਬਾਬਾ, ਬਿੱਲਾ ਸਭਰਵਾਲ, ਨਿਰਮਲ ਨਿੰਮਾ, ਜੁਗਲ ਕਿਸ਼ੋਰ ਗੋਲੂ, ਜਤਿੰਦਰ ਜੋਟੀ, ਅਨੂਪ, ਸੋਨੂ ਤੇ ਸ਼ਾਮ ਲਾਲ ਸੋਨੂੰ ਆਦਿ ਸ਼ਾਮਲ ਸਨ।