- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਧੇ ਘੰਟੇ ’ਚ ਨਿਗਮ ਹਾਊਸ ਦੀ ਮੀਟਿੰਗ ਹੰਗਾਮਾ ਦੇ ਬਾਅਦ ਖਤਮ

--ਹਾਊਸ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੇਅਰ ਨੇ ਸ਼ਾਤੀ ਬਨਾਏ ਰੱਖਣ ਦੀ ਕੀਤੀ ਸੀ ਅਪੀਲ
--ਨਿਗਮ ਯੂਨੀਅਨ ਨੇ ਧਰਨਾ ਦੇ ਧਰਨਾ ਦੇ ਕੇ ਮੀਟਿੰਗ ਜਾਣ ਵਾਲੇ ਰਸਤੇ ਰੋਕੇ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਹੰਗਾਮੇ ਦੌਰਾਨ ਲੋਕਾਂ ਦੀਆਂ ਸਮਸਿਆਵਾਂ ਦਾ ਹੱਲ ਕਰਨ ਦੀ ਗਲ ਕੀਤੇ ਬਿਨਾ ਹੀ ਨਗਰ ਨਿਗਮ ਹਾਊਸ ’ਚ 150 ਕਰੋੜ ਦੇ ਵਿਕਾਸ ਕੰਮਾਂ ਦਾ ਏਜੰਡਾ ਪਾਸ। ਨਿਗਮ ਹਾਊਸ ਦੀ ਮੀਟਿੰਗ ਜਿਸ ਤਰ੍ਹਾਂ ਹੀ 12 ਵਜੇ ਸ਼ੁਰੂ ਹੋਈ ਤਾਂ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸਭਾਨਾ ਤੇ ਕਮਿਸ਼ਨਰ ਸੁਰਿੰਦਰ ਸਿੰਘ ਆ ਕੇ ਬੈਠੇ ਤਾਂ ਸੀਨੀਅਰ ਡਿਪਟੀ ਮੇਅਰ ਨੇ ਹਾਊਸ ਦੀ ਕਾਰਵਾਈ ਸ਼ੁਰੂ ਕਰਾਉਣ ਲਈ ਮਾਇਕ ਮੇਅਰ ਹਵਾਲੇ ਕੀਤਾ। ਮੇਅਰ ਨੇ ਜ਼ੀਰੋ ਆਵਰ ਸ਼ੁਰੂ ਕਰ ਦਿੱਤਾ ਇਸ ਦੌਰਾਨ ਅਜੇ ਕੁਝ ਹੀ ਕੌਂਸਲਰਾਂ ਨੂੰ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਰੱਖਣ ਦਾ ਮੌਕਾ ਮਿਲਿਆ ਸੀ ਤੇ ਹਾਊਸ ਠੀਕ ਚੱਲ ਰਿਹਾ ਸੀ। ਜਦੋਂ ਮੇਅਰ ਨੇ ਕਾਂਗਰਸੀ ਕੌਂਸਲਰ ਗੁਰਬਿੰਦਰ ਸਿੰਘ ਬੰਟੀ ਨੀਲਕੰਠ ਨੂੰ ਆਪਣੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਬੋਲਣ ਦਾ ਮੌਕਾ ਦਿੱਤਾ ਤਾਂ ਜਿਸ ਤਰ੍ਹਾਂ ਹੀ ਉਨ੍ਹਾਂ ਨੇ ਪਾਰਕ ’ਤੇ ਕਬਜ਼ਾ ਹੋਣ ਤੇ ਉਸ ’ਚ ਮੇਅਰ ਦੀ ਮਿਲੀਭੁਗਤ ਦਾ ਦੋਸ਼ ਲਾਇਆ ਤਾਂ ਮੇਅਰ ਕਿਹਾ ਕਿ ਇਹ ਕਬਜ਼ਾ ਕਾਂਗਰਸ ਦੇ ਰਾਜ ਸਮੇਂ ਹੋਇਆ ਸੀ ਤਾਂ ਬੰਟੀ ਨੀਲਕੰਠ ਨੇ ਕਿਹਾ ਕਿ ਫਿਰ ਹੁਣ ਤੁਸੀਂ ਖਤਮ ਕਰਾਓ। ਇਸ ’ਤੇ ਕੌਂਸਲਰ ਲਵ ਰੌਬਿਨ ਨੇ ਇਤਰਾਜ਼ ਕੀਤਾ ਤੇ ਇਸ ਦੌਰਾਨ ਲਵ ਰੌਬਿਨ ਤੇ ਬੰਟੀ ਨੀਲਕੰਠ ਵਿਚਕਾਰ ਬਹਿਸ ਹੋ ਗਈ, ਜਿਸ ਦੀ ਹਮਾਇਤ ਰਾਜੇਸ਼ ਠਾਕਰ ਤੇ ਹੋਰ ਕੌਸਲਰਾਂ ਨੇ ਕੀਤੀ ਤਾਂ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਨੇ ਇਕ ਦੂਜੇ ਖਿਲਾਫ ਨਾਅਰੇਬਾਜ਼ੀ ਸ਼ਰੂ ਕਰ ਦਿੱਤੀ ਤੇ ਇਸ ਦੌਰਾਨ ਭਾਜਪਾ ਦੇ ਕੌਂਸਲਰਾਂ ਨੇ ਵੀ ਬਹਿਸ ’ਚ ਹਿੱਸਾ ਲਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਦੋਂ ਮੇਅਰ ਨੇ ਦੇਖਿਆ ਕਿ ਹੁਣ ਹਾਊਸ ਦਾ ਚੱਲਣਾ ਮੁਸਕਲ ਹੈ ਤੇ ਉਨ੍ਹਾ ਨੇ ਹਾਊਸ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਪਰ ਹਾਲਾਤ ਨੂੰ ਦੇਖਦੇ ਹੋਏ ਮੇਅਰ ਨੇ ਏਜੰਡਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤੇ ਹੰਗਾਮੇ ਦੌਰਾਨ ਮੇਅਰ ਏਜੰਡਾ ਪਾਸ ਪਾਸ ਕਹਿ ਕੇ ਹਾਊਸ ਦੀ ਮੀਟਿੰਗ ਸਮਾਪਤੀ ਦਾ ਐਲਾਨ ਕਰ ਦਿੱਤਾ ਤੇ ਸਾਰੇ ਮੈਂਬਰ ਉਠ ਗਏ ਪਰ ਬਾਅਦ ’ਚ ਭਾਜਪਾ ਧੜੇ ਦੇ ਨੇਤਾ ਮਨਜੀਤ ਸਿੰਘ ਟੀਟੂ ਤੇ ਰਾਜੀਵ ਢੀਂਗਰਾ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤਾ ਤੇ ਇਸ ਦੌਰਾਨ ਕਾਂਗਰਸੀ ਕੌਂਸਲਰਾਂ ਨੇ ਅਸਥਾਈ ਹਾਊਸ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕੌਂਸਲਰ ਇਕੱਠੇ ਤਾਂ ਹੋਏ ਪਰ ਬੈਠੇ ਨਹੀਂ ਤੇ ਫਿਰ ਸ਼ੋਸਲ ਮੀਡੀਆ ’ਤੇ ਹੀ ਇੰਟਰਵਿਊ ਦੇਣ ’ਚ ਸਰਗਰਮ ਹੋ ਗਏ।
----------------------------------------
ਜ਼ੀਰੋ ਆਵਰ
ਇਸ ਤੋਂ ਪਹਿਲਾਂ ਜਿਸ ਤਰ੍ਹਾਂ ਹੀ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੋਣ ’ਤੇ ਮੇਅਰ ਵਿਨੀਤ ਧੀਰ ਸਭ ਤੋਂ ਪਹਿਲਾਂ ਕੌਂਸਲਰ ਰਾਜ ਕੁਮਾਰ ਰਾਜੂ ਨੂੰ ਬੋਲਣ ਲਈ ਕਿਹਾ ਤਾਂ ਉਨ੍ਹਾਂ ਨੇ ਸ਼ਹਿਰ ’ਚ ਚੱਲ ਰਹੇ ਵਿਕਾਸ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਠੇਕੇਦਾਰਾਂ ਨੂੰ ਨਿਰਧਾਰਤ ਸਮੇਂ ਤੇ ਹੀ ਕੰਮ ਖਤਮ ਕਰਨ ਲਈ ਪ੍ਰੇਰਤ ਕੀਤਾ ਜਾਵੇ। ਇਸ ਦੇ ਬਾਅਦ ਕਾਂਗਰਸ ਦੀ ਡਾ. ਜਸਲੀਨ ਸੇਠੀ ਨੂੰ ਜਦੋਂ ਬੋਲਣ ਦਾ ਮੋਕਾ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਮਤੇ ਪਾਸ ਹੋਣ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕੰਮ ਨਹੀਂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੋਈ ਵੀ ਠੇਕੇਦਾਰ ਕੰਮ ਪੂਰਾ ਹੋਣ ’ਤੇ ਕੌਸਲਰਾਂ ਤੋਂ ਸਰਟੀਫਿਕੇਟ ਨਹੀਂ ਲੈਂਦਾ ਤੇ ਉਸ ਦੇ ਬਿਲ ਵੀ ਪਾਸ ਹੋ ਜਾਂਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੇਨ ਹੋਲ ਦਾ ਢੱਕਣ ਬਦਲਣ ਲਈ ਵੀ ਅਧਿਕਾਰੀਆਂ ਦੇ ਤਰਲੇ ਕਰਨੇ ਪੈਂਦੇ ਹਨ। ਕੌਸਲਰ ਗੁਰਸ਼ਰਨ ਕੌਰ ਹੈਪੀ ਨੂੰ ਜਦੋਂ ਜ਼ੀਰੋ ਆਵਰ ’ਚ ਬੋਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕੇਵਲ ਸੜਕਾਂ ਬਨਾਉਣ ਦੀ ਮੰਗ ਕੀਤੀ। ਕੌਂਸਲਰ ਰੋਮੀ ਵਧਵਾ ਨੇ ਉਨ੍ਹਾਂ ਦੇ ਵਾਰਡ ’ਚ ਨਾਜਾਇਜ਼ ਕਾਲੋਨੀਆਂ ਬਨਣ ਦਾ ਦੋਸ਼ ਲਾਇਆ ਤੇ ਕਿਹਾ ਕਿ ਨਗਰ ਨਿਗਮ ’ਚ ਜਾਇਜ਼ ਕੰਮਾਂ ਦੀਆਂ ਫਾਇਲਾਂ ਹੀ ਗੁੰਮ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਆਪਣੀ ਇਕ ਦੁਕਾਨ ਦੀ ਮਿਸਾਲ ਦਿੱਤੀ, ਜਿਸ ਦੇ ਸਾਰੇ ਦਸਤਾਵੇਜ਼ ਪੂਰੇ ਕੀਤੇ ਗਏ ਤੇ ਐੱਮਟੀਪੀ ਨੂੰ ਦਿੱਤੀ ਗਈ ਸੀ, ਉਹ ਮਹੀਨੇ ਤੋਂ ਉਪਰ ਹੋ ਗਿਆ ਹੈ, ਉਹ ਫਾਇਲ ਅਜੇ ਤੱਕ ਨਹੀਂ ਮਿਲੀ। ਇਸ ਦੌਰਾਨ ਜਦੋਂ ਕਾਂਗਜਸੀ ਕੌਂਸਲਰ ਗੁਰਬਿੰਦਰ ਸਿੰਘ ਬੰਟੀ ਨੀਲਕੰਠ ਨੇ ਆਪਣੀਆਂ ਸਮੱਸਿਆਵਾਂ ਦੀ ਚਰਚਾ ਸ਼ੁਰੂ ਕੀਤੀ ਤੇ ਉਸ ਨੇ ਪੀਐਂਡਟੀ ਕਲੋਨੀ ਦੇ ਨਾਲ ਲੱਗਦੇ 20 ਮਰਲੇ ਦੇ ਪਲਾਟ ਤੋਂ ਕਬਜ਼ਾ ਨਾ ਹਟਾਉਣ ’ਤੇ ਇਤਰਜ਼ ਜਤਾਇਆ ਤੇ ਦੋਸ਼ ਲਾਇਆ ਕਿ ਮੇਅਰ ਦੇ ਇਸ਼਼ਾਰੇ ’ਤੇ ਕਬਜ਼ਾ ਖਤਮ ਨਹੀਂ ਹੋ ਰਿਹਾ। ਇਸ ਤੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਉਕਤ ਪਾਰਕ ਦੇ ਕਬਜ਼ੇ ਕਾਂਗਰਸ ਦੇ ਸੱਤਾਧਾਰੀ ਹੋਣ ਦੇ ਸਮੇਂ ਹੋਇਆ ਸੀ ਤੇ ਹੁਣ ਤਸੀਂ ਕਬਜ਼ਾ ਖਤਮ ਕਰਨ ਦੀ ਗੱਲ ਕਰਦੇ ਹੋਏ ਤਾਂ ਬੰਟੀ ਨੇ ਕਿਹਾ ਕਿ ਹੁਣ ਤਸੀਂ ਹਟਾ ਦਿਓ ਜਿਸ ’ਤੇ ਕੌਂਸਲਰ ਲਵ ਰੌਬਿਨ ਨੇ ਇਤਰਾਜ਼ ਕੀਤਾ ਤੇ ਇਸ ਦੌਰਾਨ ਦੋਵਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ ਜਿਹੜੀ ਕਿ ਲਗਪਗ 15 ਮਿੰਟ ਚੱਲੀ ਤੇ ਇਸ ’ਤੇ ਦੋਵਾਂ ਪਾਰਟੀਆਂ ਦੇ ਕੌਂਸਲਰਾਂ ਨੇ ਹੰਗਾਮਾ ਕਰ ਦਿੱਤਾ, ਜਿਸ ’ਚ ਭਾਜਪਾ ਵੀ ਹਮਾਇਤ ’ਤੇ ਆ ਗਈ ਤੇ ਮਨਜੀਤ ਸਿੰਘ ਟੀਟੂ ਤੇ ਰਾਜੀਵ ਢੀਂਗਰਾ ਸਮੇਤ ਸਾਰੇ ਭਾਜਪਾ ਕੌਂਸਲਰਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਹਾਊਸ ਦੀ ਮੀਟਿੰਗ ’ਚ ਹੰਗਾਮਾ ਹੋ ਗਿਆ ਤੇ ਹੰਗਾਮੇ ਦੌਰਾਨ ਮੇਅਰ ਵਨੀਤ ਧੀਰ ਨੇ 150 ਕਰੋੜ ਦੇ ਵਿਕਾਸ ਕੰਮਾਂ ਦਾ ਏਜੰਡਾ ਪਾਸ ਕਰਨ ਦਾ ਐਲਾਨ ਕਰਕੇ ਹਾਊਸ ਦੀ ਮੀਟਿੰਗ ਖਤਮ ਕਰਨ ਦਾ ਐਲਾਨ ਕਰ ਦਿੱਤਾ ਤੇ ਉੱਠ ਕੇ ਚਲੇ ਗਏ। ਇਸ ਦੌਰਾਨ ਬਹਿਸ ’ਚ ਰੀਨਾ ਕੌਰ, ਅਜੇ ਬੱਬਲ, ਘੁੰਮਣ ਕੋਂਸਲਰਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਬੰਟੀ ਨੀਲਕੰਠ ਨੇ ਨਿਗਮ ਦੇ ਏਜੰਡਾ ਫਾੜ ਕੇ ਹਵਾ ’ਚ ਸੁਟਿਆ। ਇਸ ਦੌਰਾਨ ਕਾਂਗਰਸ ਕੋਂਸਲਰ ਗੁਰਨਾਮ ਸਿੰਘ ਮੁਲਤਾਨੀ ਸਮੇਤ ਬਾਕੀ ਕੌਂਸਲਰਾਂ ਨੇ ਵੀ ਉਸ ਦੀ ਹਮਾਇਤ ਕੀਤੀ।
------------------------------------
ਨਿਗਮ ਯੂਨੀਅਨ ਨੇ ਕੀਤੀ ਹੜਤਾਲ ’ਤੇ ਨਾਕੇਬੰਦੀ
ਇਸ ਦੌਰਾਨ ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਰੁਕਾਵਟ ਪਾਉਣ ਲਈ ਨਗਰ ਨਿਗਮ ਯੂਨੀਅਨਾਂ ਨੇ ਬੰਟੂ ਸਭਰਵਾਲ ਦੀ ਅਗਵਾਈ ’ਚ ਜਿਥੇ ਨਿਗਮ ਦਕੇ ਮੀਟਿੰਗ ਹਾਲ ’ਚ ਜਾਣ ਵਾਲੇ ਰਸਤਿਆਂ ਦੀ ਨਾਕਾਬੰਦੀ ਕੀਤੀ ਸੀ, ਉਥੇ ਉਸ ਨੇ ਨਿਗਮ ਦੇ ਹਾਊਸ ਦੀ ਮੀਟਿੰਗ ਹਾਲ ਦੇ ਬਾਅਦ ਬੰਟੂ ਸੱਭਰਵਾਲ ਦੀ ਅਗਵਾਈ ’ਚ ਧਰਨਾ ਦਿੱਤਾ ਹੋਇਆ ਸੀ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਬੰਟੂ ਨੇ ਦੋਸ਼ ਲਾਇਆ ਕਿ ਸਰਕਾਰ 1196 ਸਫਾਈ ਸੇਵਕਾਂ ਅਤੇ 40 ਮਾਲੀਆਂ ਦੀ ਭਰਤੀ ਨਹੀਂ ਕਰ ਰਹੀ ਅਤੇ ਪਿਛਲੇ ਕਾਫੀ ਲੰਮੇ ਸਮੇ ਤੋਂ ਉਕਤ ਮੰਗਾਂ ਨੂੰ ਲੈ ਕੇ ਵਿਖਾਵੇ ਕਰ ਰਹੇ ਹਾਂ ਅਤੇ ਧਰਨੇ ਦੇ ਰਹੇ ਹਾਂ ਅਤੇ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਸੁਨਵਾਈ ਨਹੀਂ ਕਰ ਰਿਹਾ । ਬੁਧਵਾਰ ਨੂੰ ਧਰਨਾ ਦੇ ਕੇ ਯੂਨੀਅਨ ਨੇ ਕੀਤੀ ਹੜਤਾਲ।
---------------------------
ਹੜਤਾਲ ਨਾਲ ਕੋਈ ਸਬੰਧ ਨਹੀ
ਇਸ ਦੌਰਾਨ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਅਤੇ ਉਸ ਨਾਲ ਸੰਬਧਤ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਾਡਾ ਨਿਗਮ ਹਾਊਸ ਦੀ ਮੀਟਿੰਗਿ ਦੌਰਾਨ ਦਿੱਤੇ ਗਏ ਧਰਨੇ ਅਤੇ ਹੜਤਾਲ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸਕੱਤਰ ਸੰਨੀ ਸਹੋਤਾ ਵਲੋਂ ਜਾਰੀ ਪ੍ਰੈੱਸ ਨੋਟ ਕਿਹਾ ਗਿਆ ਹੈ ਕਿ ਬੀਤੇ ਦਿਨੀਂ ਮੇਅਰ ਤੇ ਕਮਿਸ਼ਨਰ ਨੇ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਕਰ ਕੇ ਬੁੀਤੇ ਸੋਮਵਾਰ ਨੂੰ ਹੜਤਾਲ ਖਤਮ ਕਰਾਈ ਸੀ। ਉਨ੍ਹਾਂ ਦੀ ਜਥੇਬੰਦੀ ਨੇ ਬਕਾਇਦਾ ਬੁੱਧਵਾਰ ਨੂੰ ਕੰਮ ਕੀਤਾ। ਬੁੱਧਵਾਰ ਨੂੰ ਵੱਖ ਵੱਖ ਯੂਨੀਅਨਾਂ ਦੀ ਮੀਟਿੰਗ ਕਰਕੇ ਹੀ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ।