- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਅਕਤੂਬਰ ਨੂੰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੁਬਾਈ ਕਨਵੈਂਸ਼ਨ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਬਿਮਲਾ ਦੇਵੀ ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ 2 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਵਿਖੇ ਕਰਵਾਈ ਜਾ ਰਹੀ ਜਥੇਬੰਦਕ ਕਨਵੈਂਸ਼ਨ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਕਨਵੈਂਸ਼ਨ ਤੋਂ ਤੁਰੰਤ ਬਾਅਦ ਯੂਨੀਅਨ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਨਾਲ ਹੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਦੇ ਬੈਨਰ ਹੇਠ ਹੋਣ ਵਾਲੇ ਪ੍ਰੋਗਰਾਮਾਂ ’ਚ ਵੀ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ’ਚ ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਬਾਲਾ ਫ਼ਤਿਹਗੜ੍ਹ ਸਾਹਿਬ, ਮੀਤ ਪ੍ਰਧਾਨ ਮਮਤਾ ਸੈਦਪੁਰ ਕਪੂਰਥਲਾ, ਕਰਮਜੀਤ ਕੌਰ ਬਰਨਾਲਾ, ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ, ਜੁਆਇੰਟ ਸਕੱਤਰ ਚਰਨਜੀਤ ਕੌਰ ਮਾਹਲ, ਕੈਸ਼ੀਅਰ ਕਮਲੇਸ਼ ਕੌਰ ਰੋਪੜ, ਸਹਾਇਕ ਕੈਸ਼ੀਅਰ ਸੁਖਵਿੰਦਰ ਕੌਰ ਤਰਨਤਾਰਨ, ਪ੍ਰੈੱਸ ਸਕੱਤਰ ਸਿਮਰਨਜੀਤ ਕੌਰ ਪਾਸਲਾ ਜਲੰਧਰ, ਕੁਲਵਿੰਦਰ ਕੌਰ ਮੋਹਾਲੀ, ਸਿਬਲਜੀਤ ਕੌਰ ਫਰੀਦਕੋਟ, ਕਰਮਜੀਤ ਕੌਰ, ਆਸਾ ਰਾਣੀ, ਮਹਿੰਦਰ ਕੌਰ, ਹਰਮੇਸ਼ ਕੌਰ ਰੋਪੜ, ਮਨਜੀਤ ਕੌਰ, ਕੁਲਵਿੰਦਰ ਕੌਰ ਅੰਦਹੇੜੀ, ਗੁਰਜੀਤ ਕੌਰ ਮੋਹਾਲੀ, ਜਸਵੀਰ ਕੌਰ ਤੇ ਨਿਰਮਲਜੀਤ ਕੌਰ ਗੁਰਦਾਸਪੁਰ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵੀ ਮੌਜੂਦ ਰਹੇ।