- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੱਚੇ ਸੀਵਰਮੈਨਾਂ ਨੂੰ ਤਨਖਾਹ ਨਾ ਮਿਲਨ ’ਤੇ ਯੂਨੀਅਨ ਨੇ ਕਮਿਸ਼ਨਰ ਦਫਤਰ ਅੱਗੇ ਦਿੱਤਾ ਧਰਨਾ

-ਸ਼ੁੱਕਰਵਾਰ ਤੱਕ ਭੁਗਤਾਨ ਨਾ ਹੋਣ ’ਤੇ ਮੁੜ ਧਰਨੇ ਦੀ ਚਿਤਾਵਨੀ
-ਨਿਗਮ ਕਮਿਸ਼ਨਰ ਨੇ ਜਾਰੀ ਕੀਤਾ ਤਨਖਾਹਾਂ ਦਾ ਚੈੱਕ : ਸਭਰਵਾਲ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਕੱਚੇ (ਆਊਟ ਸੋਰਸ) 370 ਸੀਵਰਮੈਨਾਂ ਨੂੰ ਬੀਤੇ ਦਿਨ ਮਹੀਨਿਆਂ ਤੋਂ ਤਨਖਾਹ ਨਾ ਦਿੱਤੇ ਜਾਣ ’ਤੇ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਤੇ ਉਨ੍ਹਾਂ ਦੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ। ਇਹ ਧਰਨਾ ਪ੍ਰਧਾਨ ਬੰਟੂ ਸਭਰਵਾਲ ਤੇ ਸ਼ਮੀ ਲੂਥਰ ਦੀ ਅਗਵਾਈ ’ਚ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਜੇ ਸ਼ੁੱਕਰਵਾਰ ਤਕ ਤਨਖਾਹਾਂ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਫਿਰ ਧਰਨਾ ਦਿੱਤਾ ਜਾਵੇਗਾ। ਯੂਨੀਅਨ ਆਗੂਆਂ ਨੇ ਕਿਹਾ ਕਿ ਗਰੇਟਰ ਕੰਪਨੀ ਦਾ ਠੇਕਾ ਬੀਤੀ 14 ਅਗਸਤ ਨੂੰ ਖਤਮ ਹੋ ਚੁੱਕਾ ਹੈ ਤੇ ਅੱਗੇ ਨਵਾਂ ਟੈਂਡਰ ਨਹੀਂ ਲਗਾ। ਦੂਜੇ ਪਾਸੇ ਪੰਜਾਸ ਸਫਾਈ ਮਜ਼਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸੰਨੀ ਸਹੋਤਾ ਦੀ ਅਗਵਾਈ ’ਚ ਯੂਨੀਅਨ ਦਾ ਇਕ ਵਫਦ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮਿਲਿਆ, ਜਿਸ ’ਚ ਉਨ੍ਹਾਂ ਨੇ ਕੱਚੇ ਸੀਵਰਮੈਨਾਂ ਦੀਆਂ 3 ਮਹੀਨੇ ਦੀਆਂ ਤਨਖਾਹਾਂ ਦੇਣ ਦੀ ਅਪੀਲ ਕੀਤੀ ਜਿਸ ’ਤੇ ਕਮਿਸ਼ਨਰ ਨੇ 52,90,166 ਦਾ ਸੀਵਰਮੈਨਾਂ ਦੀ ਤਨਖਾਹ ਦਾ ਚੈੱਕ ਜਾਰੀ ਕਰ ਕੇ ਯੂਨੀਅਨ ਦੇ ਚੇਅਰਮੈਨ ਰਜਿੰਦਰ ਸਭਰਵਾਲ ਨੂੰ ਦੇ ਦਿੱਤਾ। ਤਨਖ਼ਾਹਾਂ ਅੱਜ ਉਨ੍ਹਾਂ ਦੇ ਖਾਤਿਆਂ ’ਚ ਜਮ੍ਹਾਂ ਹੋ ਜਾਣਗੀਆਂ।