- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਏਸ਼ੀਅਨ ਬਾਕੀ ਚੈਂਪੀਅਨਸ਼ਿਪ ਦੂਜੇ ਦਿਨ ਭਾਰਤ ਅਤੇ ਜਪਾਨ ਦਾ ਤੀਜਾ ਮੈਚ ਸ਼ੁਰੂ ਹੋ ਗਿਆ ਹੈ। ਪਹਿਲੇ ਕੁਆਰਟਰ ਵਿੱਚ ਭਾਰਤ ਦੀ ਟੀਮ ਦੇ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਨੂੰ 1-0 ਨਾਲ ਬੜਤ ਦਵਾਈ। ਭਾਰਤੀ ਟੀਮ ਨੂੰ ਚੌਥੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਬਾਖ਼ੂਬੀ ਭੁਨਾਇਆ। ਉਨ੍ਹਾਂ ਨੇ ਸ਼ਾਨਦਾਰ ਡਰੈਗ ਫਲਿੱਕ ਰਾਹੀਂ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।

ਤੇਜਿੰਦਰ ਕੌਰ ਥਿੰਦ ਜਲੰਧਰ । ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਏਸ਼ੀਅਨ ਬਾਕੀ ਚੈਂਪੀਅਨਸ਼ਿਪ ਦੂਜੇ ਦਿਨ ਭਾਰਤ ਅਤੇ ਜਪਾਨ ਦਾ ਤੀਜਾ ਮੈਚ ਖੇਡਿਆ ਗਿਆ । ਜਿਸ ਵਿਚ ਭਾਰਤ ਨੇ ਆਪਣਾ ਤੀਜਾ ਮੈਚ ਜਿੱਤ ਲਿਆ ਹੈ। ਜਪਾਨ ਨੂੰ ਚਾਰ ਇੱਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮੈਚ ਦੇ ਸ਼ੁਰੂਆਤ ਵਿਚ ਪਹਿਲੇ ਕੁਆਰਟਰ ਵਿੱਚ ਭਾਰਤ ਦੀ ਟੀਮ ਦੇ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਨੂੰ 1-0 ਨਾਲ ਬੜਤ ਦਵਾਈ। ਭਾਰਤੀ ਟੀਮ ਨੂੰ ਚੌਥੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਬਾਖ਼ੂਬੀ ਭੁਨਾਇਆ। ਉਨ੍ਹਾਂ ਨੇ ਸ਼ਾਨਦਾਰ ਡਰੈਗ ਫਲਿੱਕ ਰਾਹੀਂ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।
ਭਾਰਤ ਨੇ ਮੁਕਾਬਲੇ ਦਾ ਤੀਜਾ ਗੋਲ ਵੀ ਦਾਗ ਦਿੱਤਾ ਹੈ। ਅਭਿਸ਼ੇਕ ਨੇ ਇੱਕ ਵਾਰ ਫਿਰ ਜਾਪਾਨ ਦੇ ਡਿਫੈਂਸ ਨੂੰ ਵਿੰਨ੍ਹਦਿਆਂ ਸ਼ਾਨਦਾਰ ਫੀਲਡ ਗੋਲ ਕੀਤਾ ਅਤੇ ਭਾਰਤ ਨੂੰ 3-1 ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਵੀ ਭਾਰਤ ਨੇ ਹਮਲਾ ਜਾਰੀ ਰੱਖਿਆ। ਭਾਰਤੀ ਹਾਕੀ ਟੀਮ ਦੀ ਬੜ੍ਹਤ 4-1 ਹੋ ਗਈ ਹੈ। ਵਿਸ਼ਣੂਕਾਂਤ ਸਿੰਘ ਨੇ ਸ਼ਾਨਦਾਰ ਫੀਲਡ ਗੋਲ ਦਾਗਿਆ ਹੈ। ਹੁਣ ਭਾਰਤ ਦੀ ਜਿੱਤ ਲਗਪਗ ਤੈਅ ਦਿਖਾਈ ਦੇ ਰਹੀ ਹੈ।
ਹਰਮਨਪ੍ਰੀਤ ਸਿੰਘ (ਕਪਤਾਨ), ਸੂਰਜ ਕੜਕੇਰਾ (ਗੋਲਕੀਪਰ), ਜੁਗਰਾਜ ਸਿੰਘ, ਜਰਮਨਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਹਾਰਦਿਕ ਸਿੰਘ, ਰਜਿੰਦਰ ਸਿੰਘ, ਸੁਖਜੀਤ ਸਿੰਘ, ਸੰਜੇ, ਅਭਿਸ਼ੇਕ ਅਤੇ ਵਿਵੇਕ ਸਾਗਰ ਪ੍ਰਸਾਦ।