ਗੁਰੂ ਰਵਿਦਾਸ ਚੌਕ-ਮੈਨਬ੍ਰੋ ਚੌਕ ਰੋਡ ਦਾ ਨਿਰਮਾਣ ਸ਼ੁਰੂ
ਜਾਸ, ਜਲੰਧਰ : ਨਗਰ
Publish Date: Thu, 26 Mar 2026 08:57 PM (IST)
Updated Date: Thu, 26 Mar 2026 08:59 PM (IST)
ਜਾਸ, ਜਲੰਧਰ : ਨਗਰ ਨਿਗਮ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਚੌਕ ਤੋਂ ਮੈਨਬ੍ਰੋ ਚੌਕ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਇਹ ਰੋਡ ਸਰਫੇਸ ਪਾਣੀ ਪ੍ਰੋਜੈਕਟ ਤਹਿਤ ਪਾਈਪ ਲਾਈਨ ਵਿਛਾਉਣ ਲਈ ਤੋੜਿਆ ਗਿਆ ਸੀ। ਨਗਰ ਨਿਗਮ ਦੇ ਜੇਈ ਪਾਰਿਤੋਸ਼ ਨੇ ਦੱਸਿਆ ਕਿ ਮੀਂਹ ਵੇਲੇ ਇੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸੜਕ ਵਿਛਾਉਣ ਦਾ ਕੰਮ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ। ਸੀਵਰੇਜ ਬੋਰਡ ਛੇਤੀ ਹੀ ਹੈਂਡਓਵਰ ਦੀ ਮਨਜ਼ੂਰੀ ਲੈ ਕੇ ਸੜਕ ਦੇ ਟੁੱਟੇ ਹਿੱਸਿਆਂ ਦੀ ਮਰੰਮਤ ਕਰੇਗਾ। ਇਕ ਸਾਲ ਬਾਅਦ ਲੋਕਾਂ ਨੂੰ ਰਾਹਤ ਮਿਲੇਗੀ।