- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਾਰ ਦੀ ਨੀਂਦ ਤੋਂ ਜਾਗ ਕੇ ਪਰਮਾਤਮਾ ਨਾਲ ਜੁੜਨਾ ਹੀ ਸੱਚੀ ਭਗਤੀ : ਨਵਜੀਤ ਭਾਰਦਵਾਜ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ, ਲੰਮਾ ਪਿੰਡ ਚੌਕ ਨੇੜੇ ਮਾਂ ਬਗਲਾਮੁਖੀ ਜੀ ਦੇ ਨਿਮਿੱਤ ਦਿਵਯ ਹਵਨ ਯੱਗ ਦਾ ਆਯੋਜਨ ਮੰਦਰ ਦੇ ਵਿਹੜੇ ਕੀਤਾ ਗਿਆ। ਇਸ ਮੌਕੇ ਮੁੱਖ ਯਜਮਾਨ ਰਾਕੇਸ਼ ਪ੍ਰਭਾਕਰ ਤੇ ਰਾਜੇਸ਼ ਕੁਮਾਰ ਤੋਂ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਸ਼ੋਡਸ਼ੋਪਚਾਰ ਪੂਜਨ ਅਤੇ ਨਵਗ੍ਰਹਿ ਪੂਜਨ ਕਰਵਾਉਣ ਉਪਰੰਤ ਪਰਿਵਾਰ ਸਮੇਤ ਹਵਨ ਯੱਗ ਵਿੱਚ ਆਹੂਤੀਆਂ ਪੁਆਈਆਂ ਗਈਆਂ। ਇਸ ਮੌਕੇ ਧਾਮ ਦੇ ਸੰਸਥਾਪਕ ਤੇ ਪ੍ਰਬੰਧਕ ਨਵਜੀਤ ਭਾਰਦਵਾਜ ਨੇ ਕਬੀਰ ਸਾਹਿਬ ਦੇ ਦੋਹੇ ਰਾਹੀਂ ਸ਼ਰਧਾਲੂਆਂ ਨੂੰ ਆਤਮ ਚਿੰਤਨ ਅਤੇ ਪ੍ਰਭੂ ਸਿਮਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਜਾਗਣਾ ਸਿਰਫ਼ ਸਵੇਰੇ ਅੱਖਾਂ ਖੋਲ੍ਹਣ ਦਾ ਨਾਮ ਨਹੀਂ ਹੈ, ਸਗੋਂ ਅਸਲ ਜਾਗ੍ਰਿਤੀ ਉਦੋਂ ਆਉਂਦੀ ਹੈ ਜਦੋਂ ਮਨੁੱਖ ਦਾ ਵਿਵੇਕ ਜਾਗਦਾ ਹੈ ਅਤੇ ਉਸ ਨੂੰ ਚੰਗੇ-ਮਾੜੇ ਦੀ ਪਛਾਣ ਹੁੰਦੀ ਹੈ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਦੂਜਿਆਂ ਦੀਆਂ ਬੁਰਾਈਆਂ ਕਰਨ ਦੀ ਬਜਾਏ ਆਪਣੀਆਂ ਕਮੀਆਂ ਨੂੰ ਦੂਰ ਕਰਨ ਵੱਲ ਧਿਆਨ ਦਿੰਦਾ ਹੈ। ਇਸ ਮੌਕੇ ਅਮਰਿੰਦਰ ਕੁਮਾਰ ਸ਼ਰਮਾ, ਪੂਨਮ ਪ੍ਰਭਾਕਰ, ਸਰੋਜ ਬਾਲਾ, ਸਮੀਰ ਕਪੂਰ, ਰੋਹਿਤ ਭਾਟੀਆ, ਜਾਨੂ ਥਾਪਰ, ਰਿਸ਼ਭ ਕਾਲੀਆ, ਅਜੀਤ ਕੁਮਾਰ, ਨਰਿੰਦਰ, ਰਾਕੇਸ਼ ਸ਼ਰਮਾ, ਅਮਰਿੰਦਰ ਸਿੰਘ, ਨਵੀਨ, ਪ੍ਰਦੀਪ, ਸੁਧੀਰ, ਸੁਮੀਤ, ਮਨੀਸ਼ ਸ਼ਰਮਾ, ਦਾਨਿਸ਼, ਰਿਤੂ, ਕੁਮਾਰ, ਗੌਰੀ ਕੇਤਨ ਸ਼ਰਮਾ, ਨਿਤੀਸ਼, ਰੋਮੀ, ਭੋਲਾ ਸ਼ਰਮਾ, ਦਲੀਪ, ਲਵਲੀ, ਲੱਕੀ, ਮੋਹਿਤ, ਵਿਸ਼ਾਲ, ਅਸ਼ਵਨੀ ਸ਼ਰਮਾ, ਰਵੀ ਭੱਲਾ, ਜਗਦੀਸ਼, ਨਵੀਨ ਕੁਮਾਰ, ਨਿਰਮਲ, ਅਨਿਲ ਤੇ ਸਾਗਰ ਆਦਿ ਹਾਜ਼ਰ ਸਨ।