- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਹਸਨ ਮੁੰਡਾ 'ਚ ਕਾਂਗਰਸ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਪਿੰਡ ਹਸਨ ਮੁੰਡਾ ਸਥਿਤ ਪੰਚਾਇਤ ਮੈਂਬਰ ਰਾਜਪਾਲ ਸਿੰਘ ਰਾਜਾ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ। ਇਸ ਮੌਕੇ ਹਲਕਾ ਕਰਤਾਰਪੁਰ ਦੇ ਇੰਚਾਰਜ ਸੇਵਾ ਮੁਕਤ ਐੱਸਐੱਸਪੀ ਰਜਿੰਦਰ ਸਿੰਘ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਪੰਜਾਬ ਦੀਆਂ ਔਰਤਾਂ ਨੂੰ 1000- 1500 ਰੁਪਏ ਮਹੀਨਾ ਦੇਣ ਦਾ ਝਾਂਸਾ ਦੇ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਢੇ ਚਾਰ ਸਾਲ ਤੱਕ ਮਹਿਲਾਵਾਂ ਦਾ ਖਿਆਲ ਨਹੀਂ ਆਇਆ ਤੇ ਹੁਣ ਜਦ ਸਰਕਾਰ ਦੇ ਕੁਝ ਕੁ ਮਹੀਨੇ ਹੀ ਰਹਿ ਗਏ ਹਨ ਤਾਂ ਦੁਬਾਰਾ ਵੋਟਾਂ ਹਾਸਲ ਕਰਨ ਲਈ ਪੰਜਾਬ ਸਿਰ ਕਰਜ਼ਾ ਚੁੱਕ ਕੇ ਔਰਤਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਗੰਦੀ ਰਾਜਨੀਤੀ ਕਰ ਰਹੇ ਹਨ। ਰਾਸ਼ਨ ਕਿੱਟਾਂ 'ਚ ਘਟੀਆ ਸਾਮਾਨ ਦੇ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ ਤੇ ਮਹਿਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਰੇਨੂ ਸੇਠ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ, ਰਾਜਪਾਲ ਸਿੰਘ ਰਾਜਾ, ਕੌਂਸਲਰ ਡਿੰਪਲ ਕਪੂਰ,ਵਾਈਸ ਚੇਅਰਮੈਨ ਹੀਰਾ ਲਾਲ ਖੋਸਲਾ,ਐਡਵੋਕੇਟ ਹਰਵਿੰਦਰ ਬੋਨੀ,ਐਡਵੋਕੇਟ ਵਰਿੰਦਰ ਸ਼ਰਮਾ, ਵਾਈਸ ਪ੍ਰਧਾਨ ਰਾਜੀਵ ਢੰਡਾ,ਸੀਨੀਅਰ ਕਾਂਗਰਸੀ ਆਗੂ ਦੀਪੀ ਸੇਠ,ਗੁਰਮੇਲ ਸਿੰਘ ਸਾਬਕਾ ਸਰਪੰਚ ਘੁਮਿਆਰਾ,ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਅੰਬਾ ਕੁੱਦੋਵਾਲ,ਜਰਨੈਲ ਸਿੰਘ, ਬਲਵਿੰਦਰ ਬੱਲ,ਪ੍ਰਦੀਪ ਕੁਮਾਰ ਦੀਪਾ ਸਾਬਕਾ ਸਰਪੰਚ ਬੱਲਾਂ, ਮਨਜੀਤ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸੀ।