ਸੰਗਤ ’ਤੇ ਲਾਠੀਚਾਰਜ ਦੀ ਨਿੰਦਾ
ਸਮਾਣਾ ਟਾਵਰ ਮੋਰਚਾ ’ਚ ਸ਼ਾਮਲ ਸੰਗਤ ਤੇ ਲਾਠੀਚਾਰਜ ਦੀ ਕੀਤੀ ਨਿੰਦਾ
Publish Date: Tue, 24 Feb 2026 07:12 PM (IST)
Updated Date: Tue, 24 Feb 2026 07:16 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹਾਂ ’ਚ ਬੰਦ ਸਿੰਘਾਂ ਦੀ ਰਿਹਾਈ ਲਈ ਸਮਾਣਾ ’ਚ ਇਕ ਗੁਰਸਿੱਖ ਵੀਰ ਗੁਰਜੀਤ ਸਿੰਘ ਪਿਛਲੇ ਇਕ ਸਾਲ ਤੋਂ ਵੱਧ ਸਮਾਂ ਤੋਂ ਟਾਵਰ ’ਤੇ ਧਰਨਾ ਲਾ ਕੇ ਬੈਠਾ ਹੋਇਆ ਹੈ। ਉਸ ਦੀ ਮਦਦ ’ਚ ਸੰਗਤਾਂ ਵੱਲੋਂ ਮੰਗਲਵਾਰ ਸਮਾਣਾ ’ਚ ਇਕੱਠ ਰੱਖਿਆ ਗਿਆ ਸੀ। ਉਸ ਮੌਕੇ ਸਿੱਖ ਸੰਗਤਾਂ ’ਤੇ ਕੀਤਾ ਗਿਆ ਪੁਲਿਸ ਵੱਲੋਂ ਲਾਠੀਚਾਰਜ ਦੀ ਸਿੱਖ ਤਾਲਮੇਲ ਕਮੇਟੀ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਸਾਂਝੇ ਬਿਆਨ ’ਚ ਕਿਹਾ ਕਿ ਸ਼ਾਂਤਮਈ ਸੰਗਤਾਂ ਤੇ ਲਾਠੀਚਾਰਜ ਕਰਨਾ ਸਿੱਖ ਵੀਰਾਂ ਦੀਆਂ ਪੱਗਾਂ ਲੱਥਣੀਆਂ ਇਸ ਤੋਂ ਵੱਧ ਦੁੱਖਦਾਈ ਗੱਲ ਨਹੀਂ ਹੋ ਸਕਦੀ ਹੈ। ਜਿਹੜੀ ਸਰਕਾਰ ਬੇਅਦਬੀਆਂ ਦਾ ਇਨਸਾਫ ਦਿਵਾਉਣ ਦੇ ਨਾਂ ’ਤੇ ਸੱਤਾ ’ਚ ਆਈ ਉਹ ਹੀ ਸਰਕਾਰ ਬੇਅਦਬੀ ਦਾ ਇਨਸਾਫ਼ ਮੰਗਣ ਵਾਲੀ ਸੰਗਤ ’ਤੇ ਜ਼ੁਲਮ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਿੱਖ ਨੂੰ ਬੇਅਦਬੀ ਦਾ ਇਨਸਾਫ਼ ਦੇਣ ਦੀ ਥਾਂ ਲਾਠੀਚਾਰਜ ਹੋਵੇਗਾ ਤਾਂ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਮੌਕੇ ਗੁਰਵਿੰਦਰ ਸਿੰਘ, ਕਰਮਜੀਤ ਸਿੰਘ ਨੂੰਰ, ਬੰਟੀ ਰਾਠੌਰ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਸੋਨੂ, ਅਮਨਦੀਪ ਸਿੰਘ ਬੱਗਾ ਆਦਿ ਹਾਜ਼ਰ ਸਨ।