- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਇਮਰੀ ਸਕੂਲ ਦੀਆ ਸੈਂਟਰ ਪੱਧਰੀ ਖੇਡਾਂ ਦੀ ਸਮਾਪਤੀ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸੈਂਟਰ ਕੰਗ ਖੁਰਦ ਤੇ ਸੈਂਟਰ ਕਾਕੜ ਕਲਾਂ ਵਿਖੇ ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇਨਫੋਟੈਕ ਪੰਜਾਬ, ਵਾਈਸ ਪ੍ਰੈਜ਼ੀਡੈਂਟ ਮਹਿਲਾ ਵਿੰਗ ਪੰਜਾਬ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ ਤੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਪੜ੍ਹਨ ਤੇ ਖੇਡ ਦੇ ਮੈਦਾਨ ’ਚ ਖੇਡ ਦਾ ਅਭਿਆਸ ਕਰਦੇ ਹੋਏ ਆਪਣਾ ਸਮਾਂ ਗੁਜਾਰਨ ਲਈ ਪ੍ਰੇਰਣਾ ਦਿੱਤੀ। ਇਸ ਦੌਰਾਨ ਜੇਤੂ ਖਿਡਾਰੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਤੇ ਇਹ ਟੀਮਾਂ ਅੱਗੇ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ਚ ਭਾਗ ਲੈ ਕੇ ਆਪਣੇ ਸੈਂਟਰ ਦੀ ਨੁਮਾਇੰਦਗੀ ਕਰਨਗੀਆਂ। ਇਸ ਮੌਕੇ ਕਬੱਡੀ, ਖੋ-ਖੋ, ਰੱਸਾਕਸੀ, ਅਥਲੈਟਿਕਸ, ਦੌੜਾਂ, ਕਰਾਟੇ ਆਦਿ ਮੁਕਾਬਲੇ ਕਰਵਾਏ ਗਏ। ਇਸ ਮੌਕੇ ’ਤੇ ਬਲਵਿੰਦਰ ਕੁਮਾਰ ਹੈੱਡ ਟੀਚਰ, ਰੋਹਿਤ ਕੰਬੋਜ਼, ਸੁਰਿੰਦਰ ਸਿੰਘ, ਪ੍ਰਿੰਸ ਕੁਮਾਰ, ਗੁਰਵਿੰਦਰ ਕੌਰ, ,ਗਗਨਦੀਪ, ਪਰਮਜੀਤ ਕੌਰ, ਹਰਜੀਤ ਕੌਰ ਮੋਹਰੀਵਾਲ, ਮੁਸਕਾਨ ਰਾਣੀ, ਭੁਪਿੰਦਰ ਕੌਰ, ਅਮਨਦੀਪ ਕੌਰ, ਹਰਜੀਤ ਕੌਰ ਕਾਕੜ ਕਲਾਂ, ਅਮਨਪ੍ਰੀਤ ਕੌਰ ਲੋਹੀਆਂ, ਅਮਨਦੀਪ ਕੌਰ ਫਾਜਿਲਕਾ, ਰਿਆ, ਸ਼ਿਲਪਾ ਰਾਣੀ, ਵੀਰਪਾਲ ਕੌਰ, ਮਨੀਸ਼ ਚੰਦਰ, ਛਮਿੰਦਰ ਕੁਮਾਰ, ਖੁਸ਼ਹਾਲ ਚੰਦ, ਰਮਨਦੀਪ ਕੌਰ, ਪ੍ਰਭਜੋਤ ਕੌਰ, ਸ਼ੇਲਿਕਾ ਰਮਨਦੀਪ ਕੌਰ ਕੰਗ ਖੁਰਦ, ਜਸਵਿੰਦਰ ਕੌਰ, ਬੇਅੰਤ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।