- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਮਰੇਡ ਰੌਣਕੀ ਰਾਮਦੀ 17 ਵੀਂ ਬਰਸੀ ਮਨਾਈ

-ਮਾਨ ਸਰਕਾਰ ’ਤੇ ਕੀਤੇ ਆਗੂਆਂ ਨੇ ਤਿੱਖੇ ਵਿਅੰਗ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਪਿੰਡ ਰਾਮਗੜ੍ਹ ਸਥਿਤ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਕਾਮਰੇਡ ਰੌਣਕੀ ਰਾਮ ਜੀ ਦੀ 17ਵੀਂ ਸਾਲਾਨਾ ਬਰਸੀ ਮਨਾਈ ਗਈ। ਸਮਾਗਮ ਦੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਾਥੀ ਸੋਢੀ ਲਾਲ ਨੇ ਨਿਭਾਈ, ਜਦਕਿ ਪ੍ਰਧਾਨਗੀ ਸੁਖਵੀਰ ਸਿੰਘ ਢੰਡਾ ਨੇ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਾਮਰੇਡ ਰੌਣਕੀ ਰਾਮ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਅਤੇ ਲੋਕਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ’ਤੇ ਚਾਨਣਾ ਪਾਇਆ। ਬੁਲਾਰਿਆਂ ਨੇ ਕਿਹਾ ਕਿ ਕਾਮਰੇਡ ਰੌਣਕੀ ਰਾਮ ਨੇ ਹਮੇਸ਼ਾ ਆਮ ਲੋਕਾਂ, ਮਜ਼ਦੂਰਾਂ ਅਤੇ ਦੱਬੇ-ਕੁਚਲੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਤਿੱਖੇ ਸਵਾਲ ਚੁੱਕੇ। ਬੁਲਾਰਿਆਂ ਨੇ ਕਿਹਾ ਕਿ ਧਰਨਿਆਂ ਅਤੇ ਪ੍ਰਦਰਸ਼ਨਾਂ ਕਾਰਨ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮਹਿੰਗਾਈ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਵਸਤਾਂ, ਕਰਿਆਨੇ ਅਤੇ ਸਬਜ਼ੀਆਂ ਦੇ ਭਾਅ ਲਗਾਤਾਰ ਵਧ ਰਹੇ ਹਨ, ਜਿਸ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਘਰੇਲੂ ਜ਼ਰੂਰਤਾਂ ਪੂਰੀਆਂ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਕਾਮਰੇਡ ਸੋਢੀ ਰਾਮ, ਕਾਮਰੇਡ ਲਛਮਣ ਸਿੰਘ ਜੌਹਲ, ਕਾਮਰੇਡ ਕਮਲਜੀਤ ਸਿੰਘ, ਸਾਥੀ ਸੁਖਵਿੰਦਰ ਨਾਗੀ, ਸਾਬਕਾ ਸਰਪੰਚ ਸਰਬਜੀਤ ਸਾਬੀ, ਬਲਜਿੰਦਰ ਸਿੰਘ ਮਾਹੀ, ਮਾਸਟਰ ਕਰਨੈਲ ਸਿੰਘ, ਲੋਕ ਇਨਸਾਫ ਮੰਚ ਦੇ ਮੀਤ ਪ੍ਰਧਾਨ ਹੰਸ ਰਾਜ, ਸਕੱਤਰ ਪ੍ਰਸ਼ੋਤਮ ਫਿਲੌਰ, ਹਨੀ ਫਿਲੌਰ, ਖ਼ਜ਼ਾਨਚੀ ਸੰਦੀਪ ਕੁਮਾਰ, ਸਰਪੰਚ ਸੰਦੀਪ ਕੌਰ ਰਾਮਗੜ੍ਹ, ਮੈਡਮ ਨਿਰਲੇਪ ਕੌਰ ਆਂਗਣਵਾੜੀ ਪ੍ਰਧਾਨ ਜ਼ਿਲ੍ਹਾ ਜਲੰਧਰ, ਕ੍ਰਿਸ਼ਨਾ ਕੁਮਾਰੀ ਜ਼ਿਲ੍ਹਾ ਸਕੱਤਰ, ਕਾਮਰੇਡ ਸੁਰਿੰਦਰ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਬਲਜੀਤ ਅਤੇ ਸੰਤੋਖ ਲਾਲ ਰਾਮਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਕਾਮਰੇਡ ਸਾਥੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ।