- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਾਰਤੀ ਅਨਸਰਾਂ ਵੱਲੋਂ ਨਗਰ ਕੀਰਤਨ ਦੇ ਬੋਰਡ ਪਾੜੇ ਜਾਣ ਤੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਸ਼ਿਕਾਇਤ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ 21 ਨਵੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਫਲੈਕਸ ਬੋਰਡਾਂ ਸ਼ਰਾਰਤੀ ਅਨਸਰਾਂ ਵੱਲੋਂ ਪਾੜੇ ਜਾਣ ’ਤੇ ਪ੍ਰਬੰਧਕਾਂ ਵੱਲੋਂ ਇਤਰਾਜ਼ ਜਤਾਉਂਦਿਆਂ ਹੋਇਆਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਸ਼ਹਿਰ ’ਚ ਲੱਗੇ ਹੋਏ ਫਲੈਕਸ ਬੋਰਡ ਪਾੜੇ ਜਾਣ ਦੀ ਜਿਵੇਂ ਹੀ ਜਾਣਕਾਰੀ ਮਿਲੀ ਤਾਂ ਉਹ ਹੋਰ ਪ੍ਰਬੰਧਕਾਂ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਬੋਰਡ ਪਾੜੇ ਗਏ ਸਨ। ਉਨ੍ਹਾਂ ਨੇ ਮੌਕਾ ’ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ। ਪੁਲਿਸ ਵੱਲੋਂ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਜਾਂਚ ਕਰਕੇ ਜਲਦ ਹੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਵੇਗਾ। ਇਸ ਤਰ੍ਹਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਿੱਖਾਂ ਨੂੰ ਲਲਕਾਰਿਆ ਜਾ ਰਿਹਾ ਹੈ, ਜੋ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਬਿੱਟੂ ਜਨਰਲ ਸਕੱਤਰ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਦਵਿੰਦਰ ਸਿੰਘ ਗੋਬਿੰਦਗੜ੍ਹ, ਗੁਰਜੀਤ ਸਿੰਘ ਟੱਕਰ, ਬਾਵਾ ਗਾਬਾ, ਬਲਵਿੰਦਰ ਸਿੰਘ ਮਿੰਟਾ, ਜਸਕੀਰਤ ਸਿੰਘ ਜੱਸੀ, ਪਲਵਿੰਦਰ ਭਾਟੀਆ, ਨਿਤਿਸ਼ ਮਹਿਤਾ, ਗਗਨ ਰੇਣੂ, ਹਰਮਨਜੋਤ ਸਿੰਘ, ਅਨਮੋਲ ਸਿੰਘ, ਪ੍ਰਮਿੰਦਰ ਸਿੰਘ ਸੋਨੂੰ, ਅਜਮੇਰ ਸਿੰਘ, ਸਿਮਰਨ ਸਿੰਘ, ਭਵਜੋਤ ਸਿੰਘ, ਗਗਨ ਸਿੰਘ, ਹਰਪ੍ਰੀਤ ਸਿੰਘ ਵੱਲੋਂ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ ਗਈ ਹੈ।
---
ਸਿੱਖਾਂ ਨਾਲ ਨਫਰਤ : ਬਿੱਟੂ
ਇਸ ਸਬੰਧੀ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋਈ ਹੈ, ਜਿਸ ’ਚ ਦਿਖਾਈ ਦੇ ਰਿਹਾ ਹੈ ਕਿ ਵਿਅਕਤੀਆਂ ਵਿਚੋਂ ਇਸ ਵਿਅਕਤੀ ਨੇ ਖੁੰਦਕ ਨਾਲ ਬੋਰਡ ’ਤੇ ਸਿੰਘਾਂ ਦੀ ਫੋਟੋ ਦੇਖ ਕੇ ਬੋਰਡ ਤੋੜਿਆ, ਇਸ ਤੋਂ ਉਸ ਦੀ ਮਨਸ਼ਾ ਸਾਫ ਹੈ ਕਿ ਸਿੱਖਾਂ ਨਾਲ ਕਿੰਨੀ ਨਫਰਤ ਕਰਦਾ ਇਸ ਖ਼ਿਲਾਫ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ।