ਕਮਿਸ਼ਨਰ ਨੇ ਕੀਤੀ ਕੂੜਾ ਡੰਪਾਂ ਤੇ ਟਿੱਪਰ ਚਾਲਕਾਂ ਦੀ ਚੈਕਿੰਗ
ਕਮਿਸ਼ਨਰ ਨੇ ਕੂੜਾ ਡੰਪਾਂ ਤੇ ਟਿੱਪਰ ਚਾਲਕਾਂ ਦੀ ਕੀਤੀ ਚੈਕਿੰਗ
Publish Date: Wed, 01 Apr 2026 07:33 PM (IST)
Updated Date: Wed, 01 Apr 2026 07:37 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਬੁੱਧਵਾਰ ਨੂੰ ਸ਼ਹਿਰ ਦੇ ਵੱਖ ਵੱਖ ਡੰਪਾਂ ’ਤੇ ਕੂੜੇ ਦੀ ਢੁਆਈ ਤੇ ਢੁਆਈ ਕਰਨ ਵਾਲੇ ਟਿੱਪਰ ਚਾਲਕਾਂ ਦੇ ਲਾਇਸੈਂਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਤਾਪ ਬਾਗ , ਮੱਛੀ ਮਾਰਕੀਟ, ਬਰਲਟਨ ਪਾਰਕ, ਹਰਨਾਮਦਾਸਪੁਰਾ, ਕਪੂਰਥਲਾ ਰੋਡ ਤੇ ਵਰਿਆਣਾ ਡੰਪ ਵੱਲ ਆ ਰਹੇ ਕੂੜੇ ਦੀ ਢੁਆਈ ਕਰ ਰਹੇ ਟਿੱਪਰਾਂ ਦੀ ਚੈਕਿੰਗ ਕੀਤੀ ਤੇ ਕੂੜੇ ਦੇ ਭਰੇ ਵਾਹਨ ਰੋਕ ਕੇ ਉਨ੍ਹਾਂ ਦੇ ਚਾਲਕਾਂ ਦੇ ਜਿਥੇ ਲਾਇਸੈਂਸ ਚੈੱਕ ਕੀਤੇ, ਉਥੇ ਉਨ੍ਹਾਂ ਨੂੰ ਰੋਜ਼ਾਨਾ ਕਿੰਨੇ ਚੱਕਰ ਕੂੜੇ ਦੀ ਢੁਆਈ ਦੇ ਲਾਏ ਜਾਂਦੇ ਹਨ, ਬਾਰੇ ਪੁੱਛਗਿੱਛ ਕੀਤੀ। ਇਸ ਦੌਰਾਨ ਉਨ੍ਹਾਂ ਨੇ ਢੁਆਈ ਕਰ ਰਹੇ ਵਾਹਨ ਚਾਲਕਾਂ ਦੇ ਕੱਚੇ ਤੇ ਪੱਕੇ ਮੁਲਾਜ਼ਮ ਹੋਣ ਬਾਰੇ ਵੀ ਪੁੱਛਗਿੱਛ ਕੀਤੀ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ’ਚ ਫਸਟ ਏਡ ਦੀ ਕਿੱਟ ਰੱਖਣ ਦੀ ਵੀ ਹਦਾਇਤ ਕੀਤੀ।