- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵਾਦ ਸਹਿਯੋਗੀ, ਜਾਗਰਣ, ਕਰਤਾਰਪੁਰ

ਸੰਵਾਦ ਸਹਿਯੋਗੀ, ਜਾਗਰਣ, ਕਰਤਾਰਪੁਰ : ਸਰਾਏ ਖਾਸ ਨੇੜੇ ਇਕ ਸੜਕ ਹਾਦਸੇ ’ਚ ਟਾਟਾ ਏਸ ਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋ ਗਈ, ਜਿਸ ’ਚ ਟਾਟਾ ਏਸ ਦੇ ਚਾਲਕ ਦੀ ਮੌਤ ਹੋ ਗਈ। ਇਸ ਮੌਕੇ 'ਤੇ ਪੁੱਜੇ ਐੱਸਐੱਸਐੱਫ ਦੀ ਟੀਮ ਦੇ ਏਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਾਮ ਦੇ ਕਰੀਬ 4 ਵਜੇ ਹਾਦਸੇ ਦੀ ਜਾਣਕਾਰੀ ਮਿਲੀ। ਉਹ ਫੌਰੀ ਮੌਕੇ 'ਤੇ ਪੁੱਜੇ ਤੇ ਦੇਖਿਆ ਕਿ ਇਕ ਟਾਟਾ ਏਸ ਦੀ ਟੱਕਰ ਐੱਨਐੱਚਏਆਈ ਦੇ ਕੰਮ ’ਚ ਲੱਗੇ ਟਰੈਕਟਰ-ਟਰਾਲੀ ਨਾਲ ਹੋਈ ਸੀ।
ਇਸ ਟੱਕਰ ’ਚ ਟਾਟਾ ਏਸ ਦੇ ਚਾਲਕ ਜਗਤਾਰ ਸਿੰਘ ਪੁੱਤਰ ਜਸਵਿੰਦਰ ਸਿੰਘ ਨਿੱਜਰ ਨਿਵਾਸੀ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਟ੍ਰੈਕਟਰ ਦੇ ਚਾਲਕ ਦੇ ਮੌਕੇ ਤੋਂ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਦੌਰਾਨ ਸੜਕ ਵਿਚਾਲੇ ਖੜ੍ਹੇ ਵਾਹਨਾਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਟੀਮ ਨੇ ਵਾਹਨਾਂ ਨੂੰ ਸੜਕ ਕੰਢੇ ਕਰਵਾ ਕੇ ਰਾਹ ਪੱਧਰਾ ਕਰਵਾਇਆ। ਇਸ ਸਬੰਧੀ ਕਰਤਾਰਪੁਰ ਪੁਲਿਸ ਦੇ ਏਐੱਸਆਈ ਪੱਪੂ ਗਿੱਲ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤੇ ਕਰਤਾਰਪੁਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।