- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਲੌਰ ਵਿੱਚ ਡਬਲ ਡੇਕਰ ਬੱਸ ਤੇ ਟਾਟਾ 407 ਦੀ ਟੱਕਰ

ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ-ਲੁਧਿਆਣਾ ਜੀਟੀ ਰੋਡ ’ਤੇ ਰਾਮਾ ਭਾਰਤ ਪੈਟਰੋਲੀਅਮ ਨੇੜੇ ਸ਼ਨਿਚਰਵਾਰ ਤੜਕੇ ਡਬਲ ਡੇਕਰ ਬੱਸ ਅਤੇ ਟਾਟਾ 407 ਗੱਡੀ ਵਿਚਕਾਰ ਹਾਦਸਾ ਵਾਪਰਿਆ। ਹਾਦਸੇ ਵਿੱਚ ਟਾਟਾ 407 ਦਾ ਚਾਲਕ ਜਸਵਿੰਦਰ ਕੁਮਾਰ ਵਾਸੀ ਪੱਡੀ ਸੂਰਾ ਸਿੰਘ, ਗੜ੍ਹਸ਼ੰਕਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਦਾਖ਼ਲ ਕਰਵਾਇਆ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਕਰੀਬ 4:30 ਵਜੇ ਵਾਪਰਿਆ। ਐੱਮਡੀਟੀ ਰਾਹੀਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਕਰੀਬ 5 ਵਜੇ ਮੌਕੇ ’ਤੇ ਪਹੁੰਚੀ। ਮੌਕੇ ’ਤੇ ਇੱਕ ਡਬਲ ਡੇਕਰ ਬੱਸ ਹਾਈਵੇ ਦੇ ਵਿਚਕਾਰ ਖੜ੍ਹੀ ਸੀ, ਜਦਕਿ ਟਾਟਾ 407 ਸੜਕ ਦੇ ਕਿਨਾਰੇ ਪਲਟੀ ਹੋਈ ਮਿਲੀ। ਐੱਸਐੱਸਐਫ ਇੰਚਾਰਜ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਟੀਮ ਵੱਲੋਂ ਬੱਸ ਨੂੰ ਹਾਈਵੇ ਤੋਂ ਸਾਈਡ ’ਤੇ ਕਰਵਾਇਆ ਗਿਆ, ਜਿਸ ਤੋਂ ਬਾਅਦ ਸੜਕ ’ਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ ਗਿਆ। ਇਸ ਸਬੰਧੀ ਥਾਣਾ ਫਿਲੌਰ ਦੇ ਡਿਊਟੀ ਅਫਸਰ ਐੱਸਆਈ ਧਰਮਿੰਦਰ ਸਿੰਘ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ। ਹਾਦਸੇ ਦੇ ਕਾਰਨਾਂ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।