- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐਮ ਮਾਨ ਤੇ ਮਹਾਨ ਡੱਚ ਖਿਡਾਰੀ ਬੋਵਲੈਂਡਰ

ਦਰਸ਼ਕਾਂ ਨੂੰ ਹੱਥ ਹਿਲਾ ਕੇ ਕੀਤਾ ਸਵਾਗਤ
ਤੇਜਿੰਦਰ ਕੌਰ ਥਿੰਦ ਪੰਜਾਬੀ ਜਾਗਰਣ ਜਲੰਧਰ :
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨੀਦਰਲੈਂਡ ਦੇ ਮਹਾਨ ਡਰੈਗ-ਫ਼ਲਿੱਕਰ ਫ਼ਲੋਰਿਸ ਜਾਨ ਬੋਵਲੈਂਡਰ ਵੱਲੋਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਉਨ੍ਹਾਂ ਦੇ ਨਾਲ ਏਸ਼ੀਅਨ ਹਾਕੀ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ, ਹਾਕੀ ਇੰਡੀਆ ਦੇ ਪ੍ਰਧਾਨ ਨਿਤਿਨ ਕੋਹਲੀ ਮੌਜੂਦ ਸਨ। ਮੁੱਖ ਮੰਤਰੀ ਨੇ ਖਚਾਖੱਚ ਦਰਸ਼ਕਾਂ ਨਾਲ ਭਰੇ ਸਟੇਡੀਅਮ ’ਚ ਹੱਥ ਲਾ ਕੇ ਸਭ ਨੂੰ ‘ਜੀ ਆਇਆਂ’ ਕਿਹਾ ਤੇ ਆਖਰੀ ਲੀਗ ਮੈਚ ਦਾ ਆਨੰਦ ਮਾਣਿਆ। ਪੂਰੇ 7 ਵਜੇ ਮੁੱਖ ਮੰਤਰੀ ਮੈਦਾਨ ਵਿੱਚ ਪਹੁੰਚੇ ਅਤੇ ਲਗਭਗ ਅੱਧਾ ਘੰਟਾ ਰੁਕੇ। ਭਾਰਤੀ ਟੀਮ ਨੂੰ ਵੱਲੋੰ ਗੋਲ ਕੀਤੇ ਜਾਣ 'ਤੇ ਮੁੱਖ ਮੰਤਰੀ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਜਦੋਂ ਟੀਮ ਇਕ ਗੋਲ ਕਰ ਰਹੀ ਸੀ ਤਾਂ ਮੁੱਖ ਮੰਤਰੀ ਆਪਣੀ ਕੁਰਸੀ ਤੋਂ ਉੱਠ ਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਵੀ ਕਰਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ 27 ਅਕਤੂਬਰ ਨੂੰ ਏਸ਼ੀਅਨ ਹਾਕੀ ਚੈਪੀਅਨਸ਼ਿਪ ਟਰਾਫੀ ਦੇ ਆਗਾਜ਼ ਮੌਕੇ ਉਦਘਾਟਨ ਸਮਾਗਮ ’ਚ ਪੁੱਜੇ ਸਨ ਤੇ ਭਾਰਤ ਬਨਾਮ ਬੰਗਲਾਦੇਸ਼ ਦਾ ਮੈਚ ਦੇਖਿਆ ਸੀ ਅਤੇ ਸਾਰੇ ਦੇਸ਼ਾਂ ਦੀਆਂ ਟੀਮਾਂ ਨੂੰ ਡਿਨਰ ਕਰਵਾ ਕੇ ‘ਜੀ ਆਇਆਂ’ ਕਿਹਾ ਸੀ।
---
ਇਹ ਹੈ ਟੀਮਾਂ ਦੀ ਸਥਿਤੀ
ਲੀਗ ਗੇੜ ’ਚ ਭਾਰਤ 15 ਅੰਕਾਂ ਨਾਲ ਪਹਿਲੇ, ਜਾਪਾਨ 10 ਅੰਕਾਂ ਨਾਲ ਦੂਜੇ, ਮਲੇਸ਼ੀਆ 9 ਅੰਕਾਂ ਨਾਲ ਤੀਜੇ ਤੇ ਦੱਖਣੀ ਕੋਰੀਆ 6 ਅੰਕਾਂ ਨਾਲ ਚੌਥੇ ਸਥਾਨ 'ਤੇ ਰਿਹਾ। ਹੁਣ ਸੈਮੀਫ਼ਾਈਨਲ ਗੇੜ ’ਚ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਤੇ ਜਾਪਾਨ ਦਾ ਮਲੇਸ਼ੀਆ ਨਾਲ ਹੋਵੇਗਾ। ਇਹ ਚਾਰੇ ਟੀਮਾਂ ਪਹਿਲਾਂ ਹੀ ਅੰਤਿਮ ਚਾਰ ’ਚ ਥਾਂ ਬਣਾ ਚੁੱਕੀਆਂ ਹਨ। ਸੈਮੀਫ਼ਾਈਨਲ ਮੁਕਾਬਲੇ 4 ਨਵੰਬਰ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ, ਮੋਹਾਲੀ ਵਿਖੇ ਖੇਡੇ ਜਾਣਗੇ ਤੇ ਫ਼ਾਈਨਲ ਮੁਕਾਬਲਾ ਵੀ 5 ਨਵੰਬਰ ਨੂੰ ਮੋਹਾਲੀ ਵਿਖੇ ਹੀ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋੰ ਵੀ ਸ਼ਿਰਕਤ ਕਰਨਗੇ।