- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੀਆਂ ਦੀ ਸਰਕਾਰੀ ਆਈਟੀਆਈ ’ਚ ਸਫ਼ਾਈ ਅਭਿਆਨ, ਨਗਰ ਪੰਚਾਇਤ ਨੇ ਕਰਵਾਈ ਘਾਹ-ਬੂਟੀ ਦੀ ਸਫ਼ਾਈ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖਾਸ : ਨਗਰ ਪੰਚਾਇਤ ਲੋਹੀਆਂ ਵੱਲੋਂ ਸ਼ਹਿਰ ਅੰਦਰ ਚਲਾਏ ਜਾ ਰਹੇ ਸਫ਼ਾਈ ਅਭਿਆਨ ਤਹਿਤ ‘ਭਾਈ ਨਿਰਮਲ ਸਿੰਘ ਖਾਲਸਾ ਸਰਕਾਰੀ ਆਈਟੀਆਈ ਲੋਹੀਆਂ ਖਾਸ’ ਦੇ ਕੰਪਲੈਕਸ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਉੱਗੀ ਘਾਹ-ਬੂਟੀ ਦੀ ਸਫ਼ਾਈ ਦੇ ਨਾਲ-ਨਾਲ ਸਪਰੇਅ ਤੇ ਟਰੈਕਟਰ ਰੀਪਰ ਦੀ ਮਦਦ ਨਾਲ ਗਰਾਊਂਡਾਂ ਦੀ ਸਫ਼ਾਈ ਕਰਵਾਈ ਗਈ। ਅਭਿਆਨ ਦੀ ਸ਼ੁਰੂਆਤ ਮੌਕੇ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ ਨੇ ਕਿਹਾ ਕਿ ਸ਼ਹਿਰ ਅੰਦਰ ਲਗਾਤਾਰ ਸਫ਼ਾਈ ਕਰਵਾਉਣ ਦੇ ਨਾਲ-ਨਾਲ ਹਰ ਉਸ ਸਥਾਨ ਦੀ ਸਫ਼ਾਈ ਕਰਵਾਉਣਾ ਨਗਰ ਪੰਚਾਇਤ ਦਾ ਮੁੱਢਲਾ ਫ਼ਰਜ਼ ਹੈ, ਜਿੱਥੇ ਇਸ ਦੀ ਪਹਿਲ ਦੇ ਆਧਾਰ ’ਤੇ ਲੋੜ ਹੋਵੇ। ਆਈਟੀਆਈ ਦੀ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਟਰੇਨਿੰਗ ਅਫ਼ਸਰ ਤਜਿੰਦਰਪਾਲ ਸਿੰਘ, ਵੈਲਡਰ ਇੰਸਟਰੱਕਟਰ ਸਵਰਨ ਸਿੰਘ, ਸੁਪਰਡੈਂਟ ਯੂਨੀਤਾ, ਇੰਸਟਰੱਕਟਰ ਸਵਰਨ ਸਿੰਘ, ਸੀਨੀਅਰ ਸਹਾਇਕ ਦਿਲਬਾਗ ਸਿੰਘ, ਇੰਸਟਰੱਕਟਰ ਸਿਮਰਨਜੀਤ ਸਿੰਘ, ਕਲਰਕ ਸੰਦੀਪ ਸਿੰਘ, ਕੌਂਸਲਰ ਸਾਹਿਬ ਸਿੰਘ ਕੰਗ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਗੁਰਦੁਆਰਾ ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਭਾਈ ਦੀਦਾਰ ਸਿੰਘ ਦਰਦੀ, ਯੂਥ ਆਗੂ ਜਸਵਿੰਦਰ ਸਿੰਘ ਜੋਸਨ, ਸਲਵਿੰਦਰ ਸਿੰਘ ਥਾਣੇਦਾਰ, ਬਿੱਕਰ ਸਿੰਘ ਸ਼ਤਾਬਗੜ੍ਹ, ਜਰਨੈਲ ਸਿੰਘ ਥਿੰਦ, ਬਲਦੇਵ ਸਿੰਘ ਬਾਬਾ, ਅਮਰਜੀਤ ਸਿੰਘ ਮੁਰਾਜਵਾਲਾ, ਵਰਿੰਦਰ ਸਿੰਘ ਸੰਧੂ, ਯੁਵਰਾਜ ਸਿੰਘ ਥਿੰਦ, ਹਰਮਨ ਸਿੰਘ ਜੰਮੂ, ਜਸ਼ਨਦੀਪ ਸਿੰਘ ਮੋਖਾ ਆਦਿ ਹਾਜ਼ਰ ਸਨ।