ਅੱਠਵੀਂ ਕਲਾਸ ਦੀ ਬੋਰਡ ਪ੍ਰੀਖਿਆ ਸ਼ੁਰੂ
ਅੱਠਵੀਂ ਕਲਾਸ ਦੀ ਬੋਰਡ ਪ੍ਰੀਖਿਆ ਸ਼ੁਰੂ
Publish Date: Tue, 17 Feb 2026 08:08 PM (IST)
Updated Date: Wed, 18 Feb 2026 04:15 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅੱਠਵੀਂ ਕਲਾਸ ਦੀ ਪ੍ਰੀਖਿਆ ਸ਼ੁਰੂ ਹੋ ਗਈ। ਪਹਿਲਾ ਪੇਪਰ ਅੰਗਰੇਜ਼ੀ ਵਿਸ਼ੇ ਦਾ ਸੀ। ਭੋਗਪੁਰ ਬਲਾਕ ’ਚ 5 ਸੈਂਟਰ ਬਿਨਪਾਲਕੇ, ਰਾਸਤਗੋ, ਭਟਨੂਰਾ, ਪੀਐੱਮ ਸ਼੍ਰੀ ਸਕੂਲ ਭੋਗਪੁਰ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭੋਗਪੁਰ ਬੋਰਡ ਪ੍ਰੀਖਿਆ ਲਈ ਤੈਅ ਕੀਤੇ ਗਏ। ਇਨ੍ਹਾਂ ਸੈਂਟਰਾਂ ’ਚ ਅੱਠਵੀਂ ਕਲਾਸ ਦੇ ਲਗਭਗ 376, 10ਵੀਂ ਕਲਾਸ 428 ਤੇ 12ਵੀਂ ਕਲਾਸ 458 ਵਿਦਿਆਰਥੀ ਪ੍ਰੀਖਿਆ ਦੇਣਗੇ। ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਵਿਦਿਆਰਥੀਆਂ ’ਚ ਪ੍ਰੀਖਿਆ ਲਈ ਉਤਸ਼ਾਹ ਦੇਖਣ ਨੂੰ ਮਿਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ਵਿਖੇ 62 ਵਿਦਿਆਰਥੀਆਂ ਨੇ ਅੱਠਵੀਂ ਕਲਾਸ ਦੀ ਪ੍ਰੀਖਿਆ ਦੇਣੀ ਹੈ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਕੰਟਰੋਲਰ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਤੇ ਸੈਂਟਰ ਸੁਪ੍ਰਿੰਟੈਂਡੈਂਟ ਗੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਤੇ ਪ੍ਰੀਖਿਆ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਿਪਟੀ ਸੁਪਰਡੈਂਟ ਸੋਮ ਪ੍ਰਕਾਸ਼, ਜੂਨੀਅਰ ਸਹਾਇਕ ਜਤਿੰਦਰ ਕੌਰ, ਨਿਗਰਾਨ ਸਰਬਜੀਤ ਕੌਰ, ਗੀਤਾ ਦੇਵੀ, ਸੁਖਵਿੰਦਰ ਸਿੰਘ ਤੇ ਲੈਕਚਰਾਰ ਬਲਜੀਤ ਕੌਰ ਹਾਜ਼ਰ ਸਨ। ਬਿਨਪਾਲਕੇ ਸਕੂਲ ਦੇ ਵਿਦਿਆਰਥੀ ਇੰਚਾਰਜ ਰਾਜਵੰਤ ਕੌਰ ਤੇ ਰੂਪ ਰਾਣੀ ਦੀ ਅਗਵਾਈ ’ਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭੋਗਪੁਰ ਵਿਖੇ ਪ੍ਰੀਖਿਆ ਦੇਣ ਗਏ। ਸਰਕਾਰੀ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਵੀ ਦਿੱਤਾ ਗਿਆ।