ਸੁਤੰਤਰਤਾ ਦਿਵਸ ਮੌਕੇ ਤਿਰੰਗੇ ਦੇ ਰੰਗ ’ਚ ਰੰਗਿਆ ਸ਼ਹਿਰ ਸੁਤੰਤਰਤਾ ਦਿਵਸ ਮੌਕੇ ਤਿਰੰਗੇ ਦੇ ਰੰਗ ਵਿਚ ਰੰਗਿਆ ਸ਼ਹਿਰ
Publish Date: Thu, 13 Aug 2026 08:35 PM (IST)
Updated Date: Thu, 13 Aug 2026 08:38 PM (IST)
ਸ਼ੈਲੀ, ਪੰਜਾਬੀ ਜਾਗਰਣ , ਜਲੰਧਰ ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਲੋਕਾਂ ਤੇ ਪ੍ਰਸ਼ਾਸਨ ਨੇ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਪੂਰੀ ਤਿਆਰੀਆਂ ਕਰ ਲਈਆਂ ਹਨ। ਸ਼ਹਿਰ ਦੇ ਬਾਜ਼ਾਰਾਂ ਅਤੇ ਚੌਕਾਂ ਵਿਚ ਸੁਤੰਤਰਤਾ ਦਿਵਸ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਜਲੰਧਰ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵਲੋੰ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ। ਇਸੇ ਦੌਰਾਨ ਜ਼ਿਲਾ ਪ੍ਰਸ਼ਸਾਨ ਵੱਲੋਂ ਜਲੰਧਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਸੁਤੰਤਰਤਾ ਦਿਵਸ ਮਨਾਉਣ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਥੇ ਹੀ ਪੁਲਿਸ ਪ੍ਰਸਾਸਨ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵਾਸੀ ਵੀ ਸੁਤੰਤਰਤਾ ਦਿਵਸ ਮਨਾਉਣ ਲਈ ਪੱਬਾਂ ਭਾਰ ਹੋਏ ਹਨ। ਸ਼ਹਿਰ ਵਿਚ ਵੱਖ ਵੱਖ ਸੰਸਥਾਵਾਂ ਵੱਲੋਂ ਵੀ ਸੁਤੰਤਰਤਾ ਦਿਵਸ ਮਨਾਉਣ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੁਤੰਤਰਤਾ ਦਿਵਸ ਨੂੰ ਲੈ ਕੇ ਵੱਖ ਵੱਖ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਵਿਚ ਰਾਸ਼ਟਰੀ ਗਾਨ ਦੇ ਨਾਲ ਤਿਰੰਗਾ ਲਹਿਰਾਇਆ ਜਾਵੇਗਾ। ਇਸੇ ਦੌਰਾਨ ਸੁਤਤੰਰਤਾ ਦਿਵਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਸ਼ਹਿਰ ਦੇ ਚੌਕਾਂ ਦੇ ਆਲੇ ਦੁਆਲੇ ਤਿਰੰਗਾ ਕੱਪੜਾ ਲਾ ਕੇ ਚੌਕਾਂ ਨੂੰ ਸਜਾਇਆ ਗਿਆ ਹੈ। ਚੌਕਾਂ ਵਿਚ ਤਿਰੰਗੇ ਰੰਗ ਦੀ ਲਾਈਟਿੰਗ ਕੀਤੀ ਗਈ ਹੈ ਸੁਤਤੰਰਤਾ ਦਿਵਸ ਨੂੰ ਲੈ ਕੇ ਬਾਜ਼ਾਰਾਂ ਵਿਚ ਦੁਕਾਨਾਂ ਤੇ ਵੱਖ ਵੱਖ ਤਰ੍ਹਾਂ ਦੇ ਝੰਡੇ ਵਿਕ ਰਹੇ ਹਨ, ਜਿਨ੍ਹਾਂ ਵਿਚ ਕੱਪੜੇ ਵਾਲੇ ਛੋਟੇ ਤੋੰ ਲੈ ਕੇ ਵੱਡੇ ਵੱਖ-ਵੱਖ ਸਾਈਜ਼ ਦੇ ਝੰਡੇ, ਇਨ੍ਹਾਂ ਤੋਂ ਇਲਾਵਾ ਬਾਈਕਾਂ ’ਤੇ ਲਗਾਉਣ ਵਾਲੇ ਝੰਡੇ, ਤਿਰੰਗੇ ਰੰਗ ਦੇ ਕੁੜੀਆਂ ਦੇ ਰਿਬਡ ਬੈਂਡ, ਵਾਲਾਂ ਵਿਚ ਲਗਾਉਣ ਵਾਲੇ ਕਲਿੱਪ, ਮੁੰਡਿਆਂ ਲਈ ਗੁੱਟ ’ਤੇ ਪਾਉਣ ਵਾਲੇ ਬੈਂਡ, ਗਲੇ ਵਿਚ ਪਹਿਨਣ ਵਾਲੇ ਤਿਰੰਗੇ ਰੰਗ ਦੇ ਸਿਰੋਪੇ, ਤਿਰੰਗੇ ਦੇ ਸਟਿਕਰ, ਪਲਾਸਿਟਕ ਦੇ ਤਿਰੰਗੇ, ਤਿਰੰਗੇ ਵਾਲੇ ਬੈਂਡ, ਤਿਰੰਗੇ ਵਾਲੇ ਗੁਬਾਰੇ ਤੇ ਹੋਰ ਵੱਖ ਵੱਖ ਕਿਸਮ ਦੀਆਂ ਤਿਰੰਗੇ ਰੰਗ ਦੀਆਂ ਆਈਟਮਾਂ ਮਿਲ ਰਹੀਆਂ ਹਨ। ਦੁਕਾਨਾਂ ਤੇ ਤਿਰੰਗੇ ਝੰਡੇ ਤੇ ਹੋਰ ਸਾਮਾਨ ਖਰੀਦਣ ਲਈ ਗਾਹਕਾਂ ਪਹੁੰਚ ਰਹੇ ਹਨ। ਇਸ ਦੌਰਾਨ ਜ਼ਿਆਦਾਤਰ ਬੱਚੇ ਦੁਕਾਨਾਂ ਤੋਂ ਆਪਣੇ ਮਨਪਸੰਦ ਦਾ ਤਿਰੰਗਾ ਝੰਡਾ ਜਾਂ ਫਿਰ ਹੋਰ ਸਾਮਾਨ ਖਰੀਦ ਰਹੇ ਹਨ। ਜਲੰਧਰ ਦੇ ਮਾਈ ਹੀਰਾਂ ਗੇਟ ਮਾਰਕੀਟ ’ਚ ਕਿਤਾਬਾਂ ਦੀਆਂ ਦੁਕਾਨਾਂ ਤੋਂ ਇਹ ਸਾਮਾਨ ਲੋਕ ਖਰੀਦ ਰਹੇ ਹਨ। ਤਿਰੰਗੇ ਝੰਡੇ ਦੁਕਾਨਾਂ ਦੇ ਬਾਹਰ ਹੀ ਸਜਾਏ ਗਏ ਹਨ। ਮਾਈ ਹੀਰਾਂ ਗੇਟ ਤੋਂ ਜਲੰਧਰ ਟ੍ਰੇਡਿੰਗ ਕੰਪਨੀ ਤੋਂ ਨਿਤੀਸ਼ ਅਹੂਜਾ ਨੇ ਦੱਸਿਆ ਕਿ ਪਹਿਲਾਂ ਸੇਲ ਘੱਟ ਸੀ ਪਰ ਹੁਣ ਦੋ ਦਿਨਾਂ ਤੋਂ ਕਾਫੀ ਸੇਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪਿਛਲੀ ਵਾਰ ਸੇਲ ਕਾਫੀ ਸੀ।