ਚੋਹਕ ਕਲਾਂ ’ਚ ਫੁੱਟਬਾਲ ਟੂਰਨਾਮੈਂਟ ਦਾ ਸ਼ੁਭ ਆਰੰਭ
ਚੋਹਕ ਕਲਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਸਮਰਪਿਤ ਫੁੱਟਬਾਲ ਟੂਰਨਾਮੈਂਟ ਦਾ ਸ਼ੁਭਾਰੰਭ
Publish Date: Sat, 14 Feb 2026 08:13 PM (IST)
Updated Date: Sun, 15 Feb 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿੰਡ ਚੋਹਕ ਕਲਾਂ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਸ਼ਰਧਾ ਤੇ ਉਤਸ਼ਾਹ ਭਰੇ ਮਾਹੌਲ ’ਚ ਕਰਵਾਇਆ। ਟੂਰਨਾਮੈਂਟ ਦਾ ਸ਼ੁਭ ਆਰੰਭ ਆਮ ਆਦਮੀ ਪਾਰਟੀ, ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਕੀਤਾ ਗਿਆ। ਇਸ ਮੌਕੇ ਖਿਡਾਰੀ, ਖੇਡ ਪ੍ਰੇਮੀ ਤੇ ਇਲਾਕਾ ਵਾਸੀ ਵੱਡੀ ਗਿਣਤੀ ’ਚ ਮੌਜੂਦ ਸਨ। ਉਦਘਾਟਨ ਸਮਾਰੋਹ ਦੌਰਾਨ ਨਿਤਿਨ ਕੋਹਲੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਦਾ ਮਜ਼ਬੂਤ ਸਾਧਨ ਹਨ। ਫੁੱਟਬਾਲ ਵਰਗੀਆਂ ਟੀਮ ਖੇਡਾਂ ਅਨੁਸ਼ਾਸਨ, ਮਿਹਨਤ, ਏਕਤਾ ਤੇ ਨੇਤ੍ਰਿਤਵ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਖੇਡਾਂ ਸਰੀਰ ਨੂੰ ਤੰਦਰੁਸਤ ਤੇ ਮਨ ਨੂੰ ਮਜ਼ਬੂਤ ਬਣਾਉਂਦੀਆਂ ਹਨ, ਜਿਸ ਨਾਲ ਨੌਜਵਾਨ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਆਤਮ-ਵਿਸ਼ਵਾਸ ਨਾਲ ਕਰ ਸਕਦੇ ਹਨ। ਫੁੱਟਬਾਲ ਕਲੱਬ ਵੱਲੋਂ ਗਰਾਊਂਡ ’ਚ ਨਵੀਂ ਲਾਈਟਾਂ ਲਗਵਾਉਣ ਦੀ ਮੰਗ ਕੀਤੀ ਗਈ ਸੀ। ਇਸ ’ਤੇ ਨਿਤਿਨ ਕੋਹਲੀ ਨੇ ਤੁਰੰਤ ਕਾਰਵਾਈ ਕਰਦਿਆਂ ਲਾਈਟਾਂ ਲਗਵਾਈਆਂ। ਇਲਾਕਾ ਨਿਵਾਸੀਆਂ ਤੇ ਕਲੱਬ ਮੈਂਬਰਾਂ ਵੱਲੋਂ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਟੂਰਨਾਮੈਂਟ ਦੌਰਾਨ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦੇ ਕੇ ਇਨਾਮ ਵੀ ਵੰਡੇ ਗਏ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਤੇ ਸਮਾਜ ’ਚ ਸਕਾਰਾਤਮਕ ਸੋਚ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਕ ਭੂਮਿਕਾ ਨਿਭਾਉਂਦੇ ਹਨ। ਡਾ. ਅੰਬੇਡਕਰ ਜੀ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ, ਨਿਤਿਨ ਕੋਹਲੀ ਨੇ ਕਿਹਾ ਕਿ ਸਮਾਨਤਾ, ਸਮਾਜਿਕ ਨਿਆਂ ਤੇ ਮਨੁੱਖਤਾ ਦੇ ਸੰਦੇਸ਼ ਨੂੰ ਸਿਰਫ਼ ਵਿਚਾਰਾਂ ਤੱਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਇਸ ਨੂੰ ਅਮਲ ’ਚ ਲਿਆਉਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਨਵਦੀਪ ਕੌਰ ਤੇ ਹੋਰ ਪ੍ਰਮੁੱਖ ਵਿਅਕਤੀ, ਜਿਵੇਂ ਲਗਨਦੀਪ ਸਿੰਘ, ਬਲਬੀਰ ਸਿੰਘ, ਰਾਜ ਕੁਮਾਰ, ਰਮੇਸ਼ ਚੋਕਾਂ, ਅਮਰਿਕ ਸਿੰਘ, ਰਾਜਿੰਦਰ ਸਿੰਘ, ਤੇਜ ਨਾਥ, ਬਲਵਿੰਦਰ ਸਿੰਘ ਸੈਣੀ, ਅਰੁਣ ਸੈਣੀ, ਪ੍ਰੀਤਮ ਸਿੰਘ, ਨਸੀਬ ਚੰਦ ਬੱਬੀ, ਤਿਲਕ ਰਾਜ ਤੇ ਗੁਰਿੰਦਰ ਪਾਲ ਮੌਜੂਦ ਸਨ। ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ। ਟੂਰਨਾਮੈਂਟ ਦੇ ਮੁਕਾਬਲੇ ਉਤਸ਼ਾਹ ਤੇ ਖੇਡ ਭਾਵਨਾ ਨਾਲ ਸੰਪੰਨ ਹੋਏ, ਜਿਸ ’ਚ ਇਲਾਕੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਭਾਗ ਲਿਆ।