
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਚਿੱਟੀ ਵੇਈਂ ਮੋਰਚਾ ਕਮੇਟੀ ਵੱਲੋਂ ਵੇਂਈਂ ਦੀ ਸਫ਼ਾਈ ਲਈ ਮੋਰਚਾ ਸ਼ੁਰੂ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਜਿਵੇਂ-ਜਿਵੇਂ ਬਾਰਸ਼ਾਂ ਦੇ ਦਿਨ ਨੇੜੇ ਆਉਂਦੇ ਹਨ ਤਿਵੇਂ-ਤਿਵੇਂ ਚਿੱਟੀ ਵੇਈਂ ਦੇ ਕਿਨਾਰਿਆਂ ’ਤੇ ਵਸੇ ਹੋਏ ਪਿੰਡਾਂ ਦੇ ਲੋਕ ਅਣਕਿਆਸੇ ਹੜ੍ਹਾਂ ਦੇ ਖ਼ੌਫ਼ ਨਾਲ ਤਰ੍ਹਾਉਂਦੇ ਹਨ। ਕਾਲੀ ਵੇਂਈਂ ਦਾ ਕਾਇਆ-ਕਲਪ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ ਹੈ, ਜਦਕਿ ਉਸਦੇ ਕੰਢਿਆਂ ’ਤੇ ਵਸਦੇ ਸ਼ਹਿਰਾਂ ਤੇ ਪਿੰਡਾਂ ਦਾ ਗੰਦਾ ਪਾਣੀ ਹਾਲੇ ਵੀ ਇਸ ਵੇਈਂ ਵਿਚ ਪੈ ਹੀ ਰਿਹਾ ਹੈ। ਇਸੇ ਤਰ੍ਹਾਂ ਚਿੱਟੀ ਵੇਂਈਂ ਜੋ ਹੁਸ਼ਿਆਰਪੁਰ ਨੇੜਿਉਂ ਨਿਕਲਦੀ ਹੈ ਤੇ ਜਲੰਧਰ ਦੇ ਨੇੜੇ ਜਮਸ਼ੇਰ ਖ਼ਾਸ ਤੋਂ ਹੁੰਦੀ ਹੋਈ ਪਿੰਡ ਮੰਢਾਲਾ ਤੋਂ ਦਰਿਆ ਸਤਲੁਜ ਵਿਚ ਪੈ ਜਾਂਦੀ ਹੈ। ਜਦੋਂ ਉਪਰੋਕਤ ਦਰਿਆਵਾਂ ’ਚ ਹੜ੍ਹ ਆਉਂਦਾ ਹੈ, ਇਨ੍ਹਾਂ ਵੇਈਆਂ ’ਚ ਵੀ ਹੜ੍ਹ ਆ ਜਾਂਦਾ ਹੈ, ਜੋ ਫ਼ਸਲਾਂ ਦੀ ਭਾਰੀ ਤਬਾਹੀ ਕਰਦਾ ਹੈ। ਚਿੱਟੀ ਵੇਈਂ ਦੇ ਕਿਨਾਰਿਆਂ ’ਤੇ ਵਸਦੇ ਲੋਕਾਂ ਵੱਲੋਂ ‘ਚਿੱਟੀ ਵੇਂਈਂ ਮੋਰਚਾ ਕਮੇਟੀ ਇਲਾਕਾ ਸ਼ਾਹਕੋਟ-ਲੋਹੀਆਂ ਖ਼ਾਸ’ ਦਾ ਗਠਨ ਕੀਤਾ ਗਿਆ ਹੈ, ਜੋ ਸਮੱਸਿਆਵਾਂ ਸਬੰਧੀ 7 ਸਤੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰੇਗਾ ਤੇ ਇਸ ਮੌਕੇ ਮੰਗ ਪੱਤਰ ਵੀ ਦਿੱਤਾ ਜਾਵੇਗਾ।